
ਫਗਵਾੜਾ, 14 ਦਸੰਬਰ (ਹਿੰ. ਸ.)। ਸਥਾਨਕ ਇੱਕ ਟਾਈਲਾਂ ਦੇ ਸਟੋਰ 'ਚੋਂ ਸਾਮਾਨ ਚੋਰੀ ਹੋਣ ਦੇ ਸੰਬੰਧ 'ਚ ਸਦਰ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਧਾਰਾ 306 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਅਭਿਸ਼ੇਕ ਸਹਾਰਨ ਪੁੱਤਰ ਸੰਜੀਵ ਕੁਮਾਰ ਵਾਸੀ ਮੁਹੱਲਾ ਰਤਨਪੁਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਚੱਕ ਹਕੀਮ ਵਿਖੇ ਟਾਈਲਾਂ ਦੀ ਦੁਕਾਨ ਹੈ ਤੇ ਰਾਤ ਨੂੰ ਉਸ ਨੂੰ ਕੇ. ਐਸ. ਪੀ. ਪੈਟਰੋਲਿੰਗ ਪ੍ਰਾਈਵੇਟ ਲਿਮ. ਦਾ ਫ਼ੋਨ ਆਇਆ ਕਿ ਉਨ੍ਹਾਂ ਦਾ ਸਟੋਰ ਖੁੱਲ੍ਹਾ ਹੋਇਆ ਹੈ ਤੇ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਅੰਦਰੋਂ ਸਾਮਾਨ ਚੋਰੀ ਹੋਇਆ ਸੀ |
ਜਿਸ ਸਬੰਧ 'ਚ ਪੁਲਿਸ ਨੇ ਦੁਕਾਨ ਦੇ ਕਰਿੰਦੇ ਸੰਜੇ ਕੁਮਾਰ ਉਰਫ਼ ਲਾਲਕ ਪਾਸਵਾਨ ਪੁੱਤਰ ਭੂਸ਼ਨ ਭਾਰਤ ਕੁਮਾਰ ਵਾਸੀ ਪਿੰਡ ਫੂਹੀਆ ਥਾਣਾ ਸਲਾਚੰਨਦ ਜ਼ਿਲ੍ਹਾ ਸਮਸਤੀਪੁਰ ਬਿਹਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ