
ਬਰਨਾਲਾ, 14 ਦਸੰਬਰ (ਹਿੰ. ਸ.)। ਜ਼ਿਲ੍ਹਾ ਚੋਣ ਅਧਿਕਾਰੀ ਟੀ. ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਪਿੰਡ ਰਾਏਸਰ ਪਟਿਆਲਾ, ਮਹਿਲ ਕਲਾਂ ਵਿਖੇ ਪੰਚਾਇਤ ਸੰਮਤੀ ਜ਼ੋਨ ਦੀ ਚੋਣ ਲਈ ਬੂਥ ਨੰਬਰ 20 ਉੱਤੇ ਮਤਦਾਨ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪਰਿਸ਼ਦ ਜ਼ੋਨ ਦਾ ਮਤਦਾਨ ਇਸ ਬੂਥ ‘ਤੇ ਸੁਚਾਰੂ ਢੰਗ ਨਾਲ ਸੰਪੰਨ ਹੋਇਆ।
ਬੈਨਿਥ ਨੇ ਦੱਸਿਆ ਕਿ ਬੈਲਟ ਪੇਪਰਾਂ ਦੀ ਗਲਤ ਛਪਾਈ ਹੋਣ ਕਾਰਨ ਮਤਦਾਨ ਰੱਦ ਕੀਤਾ ਗਿਆ ਹੈ। ਪੰਚਾਇਤ ਸੰਮਤੀ (ਜ਼ੋਨ 4 ਚੰਨਣਵਾਲ) ਲਈ ਦੁਬਾਰਾ ਮਤਦਾਨ 16 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਉਸੇ ਥਾਂ ‘ਤੇ ਕਰਵਾਇਆ ਜਾਵੇਗਾ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ