ਚੋਣ ਡਿਊਟੀ ਵਿਚ ਹਾਜ਼ਰ ਨਾ ਹੋਣ ਵਾਲੇ ਕਲਰਕ ਖ਼ਿਲਾਫ਼ ਮੁਕੱਦਮਾ ਦਰਜ
ਅਜਨਾਲਾ, 15 ਦਸੰਬਰ (ਹਿੰ. ਸ.)। ਐਤਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਤੋਂ ਪਹਿਲਾਂ ਚੋਣ ਡਿਊਟੀ ਵਿਚ ਹਾਜ਼ਰ ਨਾ ਹੋਣ ਵਾਲੇ ਇਕ ਸਰਕਾਰੀ ਸਕੂਲ ਦੇ ਕਲਰਕ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡੀ. ਐਸ .ਪੀ ਅਜਨਾਲਾ ਗੁਰ
.


ਅਜਨਾਲਾ, 15 ਦਸੰਬਰ (ਹਿੰ. ਸ.)। ਐਤਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਤੋਂ ਪਹਿਲਾਂ ਚੋਣ ਡਿਊਟੀ ਵਿਚ ਹਾਜ਼ਰ ਨਾ ਹੋਣ ਵਾਲੇ ਇਕ ਸਰਕਾਰੀ ਸਕੂਲ ਦੇ ਕਲਰਕ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਡੀ. ਐਸ .ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਚੋਣ ਅਧਿਕਾਰੀ-ਕਮ-ਐਸ. ਡੀ .ਐਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਵਲੋਂ ਜਾਰੀ ਪੱਤਰ ’ਤੇ ਕਾਰਵਾਈ ਕਰਦਿਆਂ ਕਲਰਕ ਸਵਰਾਜ ਸਿੰਘ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਮੁਕਦੱਮਾ ਦਰਜ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande