ਨੰਦੀਸ਼ਾਲਾ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ
ਸ੍ਰੀ ਮੁਕਤਸਰ ਸਾਹਿਬ, 15 ਦਸੰਬਰ (ਹਿੰ. ਸ.)। ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਇੱਕ ਗਊ ਭਲਾਈ ਕੈਂਪ ਨੰਦੀ ਨਸਲ ਸੁਧਾਰ ਗਊਸ਼ਾਲਾ ਕਮੇਟੀ ਗੁਰੂਹਰਸਾਏ ਰੋਡ, ਸਾਹਮਣੇ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ । ਇਸ ਕੈਂਪ ਦੌਰਾਨ ਗਊਆਂ ਦੇ ਇਲਾਜ ਲਈ ਗਊਸ਼ਾਲਾ ਨੂੰ
ਨੰਦੀਸ਼ਾਲਾ ਗਊਸ਼ਾਲਾ ਵਿਖੇ ਲਗਾਏ ਗਊ ਭਲਾਈ ਕੈਂਪ ਦਾ ਦ੍ਰਿਸ਼.


ਸ੍ਰੀ ਮੁਕਤਸਰ ਸਾਹਿਬ, 15 ਦਸੰਬਰ (ਹਿੰ. ਸ.)। ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਇੱਕ ਗਊ ਭਲਾਈ ਕੈਂਪ ਨੰਦੀ ਨਸਲ ਸੁਧਾਰ ਗਊਸ਼ਾਲਾ ਕਮੇਟੀ ਗੁਰੂਹਰਸਾਏ ਰੋਡ, ਸਾਹਮਣੇ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ । ਇਸ ਕੈਂਪ ਦੌਰਾਨ ਗਊਆਂ ਦੇ ਇਲਾਜ ਲਈ ਗਊਸ਼ਾਲਾ ਨੂੰ 25000/- ਰੁਪਏ ਦੀਆਂ ਦਵਾਈਆਂ ਮੁਫਤ ਦਿੱਤੀਆ ਗਈਆ ।

ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗਰੁਦਿੱਤ ਸਿੰਘ ਅਲੌਖ ਨੇ ਦੱਸਿਆ ਕਿ ਪਸ਼ੂਆ ਨੂੰ ਨਿਰੋਗ ਰੱਖਣ ਲਈ ਪਸ਼ੂ ਪਾਲਣ ਵਿਭਾਗ ਵੱਲੋ ਮੁਫਤ ਡੀਵਾਰਮਿੰਗ ਕੀਤੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਬਿਮਾਰੀਆਂ ਤੋ ਬਚਾਅ ਲਈ ਵੈਕਸੀਨ ਕੀਤੀ ਜਾਂਦੀ ਹੈ। ਉਨ੍ਹਾਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਸਾਰੇ ਪਸ਼ੂਆ ਨੂੰ ਸਮੇਂ ਸਿਰ ਡੀਵਾਰਮਿੰਗ ਅਤੇ ਵੈਕਸ਼ੀਨੇਸਨ ਕਰਵਾਈ ਜਾਵੇ ।

ਸੀਨੀਅਰ ਵੈਟਰਨਰੀ ਅਫਸਰ ਡਾ. ਕੇਵਲ ਸਿੰਘ ਨੇ ਸਰਦੀ ਰੁੱਤ ਵਿੱਚ ਪਸ਼ੂਆ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਜਾਣੂ ਕਰਵਾਇਆ । ਡਾ. ਅਮਰਿੰਦਰਜੀਤ ਸਿੰਘ ਬਰਾੜ ਅਤੇ ਡਾ. ਅਮਨਦੀਪ ਸੇਠੀ ਤੇ ਅਧਾਰਿਤ ਵੈਟਰਨਰੀ ਟੀਮ ਵੱਲੋਂ 26 ਪਸ਼ੂਆ ਦਾ ਮੁਆਇਨਾ ਕੀਤਾ ਗਿਆ ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande