
ਫਾਜ਼ਿਲਕਾ 15 ਦਸੰਬਰ (ਹਿੰ. ਸ.)।ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਫਾਜ਼ਿਲਕਾ ਵਿਖੇ ਆਮਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਸਮਾਗਮ ਵਾਲੇ ਸਥਾਂਨਾਂ 'ਤੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਨਾਲ ਸ਼ਿਵਦੁਲਾਰ ਸਿੰਘ ਢਿੱਲੋ (ਆਈਐਸ ਸੇਵਾਮੁਕਤ) ਸਕੱਤਰ ਪੰਜਾਬ ਰੈਡ ਕਰਾਸ ਸੋਸਾਇਟੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਰਾਜਪਾਲ ਪੰਜਾਬ ਦੀ ਅਗਵਾਈ ਹੇਠ ਸੰਜੀਵ ਸਿਨੇਮਾ ਚੌਂਕ ਤੋਂ ਘੰਟਾ ਘਰ ਤੱਕ ਨਸ਼ਿਆਂ ਖਿਲਾਫ ਮਾਰਚ ਕੱਢਿਆ ਜਾਵੇਗਾ। ਇਸ ਉਪਰੰਤ ਉਹ ਸ਼ਹੀਦਾਂ ਦੀ ਸਮਾਧ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਨਤਮਸਤਕ ਹੋਣਗੇ।
ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਾਨਯੋਗ ਰਾਜਪਾਲ ਦੀ ਆਮਦ ‘ਤੇ ਲਗਾਈ ਗਈ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਤੇ ਇਮਾਨਦਾਰੀ ਵੀਰ ਨਾਲ ਨਿਭਾਉਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਸੁਰੱਖਿਆਂ ਪੱਖੋਂ ਵੀ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਸਿਹਤ ਵਿਭਾਗ ਨੋ ਮੈਡੀਕਲ ਟੀਮਾਂ ਸਮੇਤ ਹੋਰ ਸਾਰੇ ਭਾਗ ਨਾਲ ਸੰਬੰਧਿਤ ਕੰਮਾਂ ਨੂੰ ਤਰਜੀਹ ਦੇਣ ਲਈ ਕਿਹਾ! ਉਨ੍ਹਾਂ ਨਗਰ ਕੌਂਸਲ, ਪੀਡਬਲਯੂਡੀ, ਟਰਾਂਸਪੋਰਟ, ਮੰਡੀ ਬੋਰਡ, ਵਾਟਰ ਸਪਲਾਈ, ਬਿਜਲੀ ਵਿਭਾਗ ਆਦਿ ਹੋਰਨਾਂ ਵਿਭਾਗਾਂ ਨੂੰ ਆਪੋ-ਆਪਣੇ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ