ਜਲੰਧਰ: ਹਥਿਆਰ ਦੀ ਨੋਕ ’ਤੇ ਦੁਕਾਨ ਤੋਂ ਮੋਬਾਈਲ ਫੋਨ ਤੇ ਨਕਦੀ ਖੋਹ ਕੇ ਲੁਟੇਰੇ ਫਰਾਰ
ਜਲੰਧਰ, 15 ਦਸੰਬਰ (ਹਿੰ. ਸ.)। ਜਲੰਧਰ ਇਲਾਕੇ ’ਚ ਹਥਿਆਰਬੰਦ ਮੋਟਰਸਾਈਕਲ ’ਤੇ ਘੁੰਮਦੇ ਬੇਖੌਫ਼ ਲੁਟੇਰਿਆਂ ਵਲੋਂ ਐਤਵਾਰ ਦੇਰ ਸ਼ਾਮ ਇਕ ਕਰਿਆਨਾ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾ ਕੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਲੱਲੀਆਂ ਕ
.


ਜਲੰਧਰ, 15 ਦਸੰਬਰ (ਹਿੰ. ਸ.)। ਜਲੰਧਰ ਇਲਾਕੇ ’ਚ ਹਥਿਆਰਬੰਦ ਮੋਟਰਸਾਈਕਲ ’ਤੇ ਘੁੰਮਦੇ ਬੇਖੌਫ਼ ਲੁਟੇਰਿਆਂ ਵਲੋਂ ਐਤਵਾਰ ਦੇਰ ਸ਼ਾਮ ਇਕ ਕਰਿਆਨਾ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾ ਕੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਲੱਲੀਆਂ ਕਲਾਂ ਦੇ ਗੇਟ ਉੱਤੇ ਕਰਿਆਨੇ ਦੀ ਦੁਕਾਨ ’ਤੇ ਹੱਥ ’ਚ ਰਿਵਾਲਵਰ ਲੈ ਪਹੁੰਚੇ ਦੋ ਲੁਟੇਰਿਆਂ ਨੇ ਦੁਕਾਨਦਾਰ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਦੁਕਾਨਦਾਰ ਵਲੋਂ ਮੋਬਾਇਲ ਦੇਣ ਤੋਂ ਮਨ੍ਹਾ ਕੀਤਾ ਗਿਆ ਤਾਂ ਗੁੱਸੇ ਵਿਚ ਆਏ ਲੁਟੇਰਿਆਂ ਨੇ ਦੁਕਾਨ ’ਤੇ ਹਵਾਈ ਫਾਇਰ ਕੀਤੇ ਤੇ ਡਰੇ ਦੁਕਾਨਦਾਰ ਵਲੋਂ ਮੋਬਾਇਲ ਫੋਨ ਤੇ ਨਕਦੀ ਲੁਟੇਰਿਆਂ ਦੇ ਸਪੁਰਦ ਕਰ ਦਿੱਤੀ ਗਈ।

ਦੁਕਾਨ ਤੋਂ ਮੋਬਾਈਲ ਫੋਨ ਤੇ ਨਕਦੀ ਖੋਹਣ ਉਪਰੰਤ ਜਦੋਂ ਲੁਟੇਰੇ ਫਰਾਰ ਹੋਏ ਤਾਂ ਦੁਕਾਨਦਾਰ ਦੇ ਲੜਕੇ ਵਲੋਂ ਗੱਡੀ ਵਿਚ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਤਾਂ ਨਿਜਰਾਂ ਨਹਿਰ ਦੇ ਨਜ਼ਦੀਕ ਲੁਟੇਰਿਆਂ ਵਲੋਂ ਮੁੜ ਤੋਂ ਗੋਲੀ ਚਲਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ। ਲੁੱਟ ਖੋਹ ਦੀ ਘਟਨਾ ਕਾਰਨ ਇਲਾਕੇ ਦੀ ਆਮ ਜਨਤਾ ਵਿਚ ਦਹਿਸ਼ਤ ਦਾ ਮਾਹੌਲ ਭਰ ਗਿਆ। ਦੇਰ ਸ਼ਾਮ ਤੱਕ ਪੁਲਿਸ ਵਲੋਂ ਲੁਟੇਰਿਆਂ ਦੀ ਭਾਲ ਵਿਚ ਇਲਾਕੇ ਦੇ ਸੀ. ਸੀ. ਟੀ. ਵੀ ਕੈਮਰੇ ਚੈੱਕ ਕੀਤੇ ਜਾ ਰਹੇ ਸਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande