
ਪਟਿਆਲਾ, 15 ਦਸੰਬਰ (ਹਿੰ. ਸ.)। ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ 'ਤੀਜੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ 2025' ਕਰਵਾਈ ਗਈ। ਇਸ ਦੌਰਾਨ ਇੱਥੇ ਜੂਡੋ ਟ੍ਰੇਨਿੰਗ ਸੈਂਟਰ ਵਿਖੇ 300 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਤੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡੀ.ਆਈ.ਜੀ (ਸਾ) ਡਾ. ਨਰਿੰਦਰ ਭਾਰਗਵ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਆਈ.ਜੀ. ਸਕਿਓਰਿਟੀ ਵਰਿੰਦਰਪਾਲ ਸਿੰਘ, ਸਾਬਕਾ ਐਸ.ਪੀ ਜਗਜੀਤ ਸਿੰਘ ਗਿੱਲ, ਡਾ. ਦੀਪਿੰਦਰ ਕੌਰ ਗਿੱਲ, ਰਾਜਦੀਪ ਸਿੰਘ ਗਿੱਲ ਲੰਡਨ (ਯੂ.ਕੇ.) ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਮੇਜਰ ਫੈਮਿਲੀ ਦੇ ਸਨੀ ਸੰਧੂ, ਕਮਾਂਡੈਂਟ, 36 ਬਟਾਲੀਅਨ ਗੁਰਸ਼ਰਨਦੀਪ ਸਿੰਘ ਗਰੇਵਾਲ ਅਤੇ ਮੋਹਾਲੀ ਤੋਂ ਅਮਿਤ ਚੱਢਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।
ਇਸ ਚੈਂਪੀਅਨਸ਼ਿਪ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਇੱਕ ਵਧੀਆ ਪਲੇਟਫਾਰਮ ਪ੍ਰਦਾਨ ਕਰਨਾ ਸੀ। ਮੁਕਾਬਲਿਆਂ ਦੌਰਾਨ ਜੇਤੂ ਰਹੇ ਖਿਡਾਰੀਆਂ ਨੂੰ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਖੇਡਾਂ ਦੇ ਖੇਤਰ ਵਿੱਚ ਪਾਇਆ ਜਾ ਰਿਹਾ ਯੋਗਦਾਨ ਬੇਹੱਦ ਸ਼ਲਾਘਾਯੋਗ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ