ਜਲੰਧਰ ’ਚ ਸਿੱਖ ਸ਼ਹੀਦਾਂ ਦੀ ਯਾਦ ’ਚ ਸੈਮੀਨਾਰ 22 ਦਸੰਬਰ ਨੂੰ
ਜਲੰਧਰ, 16 ਦਸੰਬਰ (ਹਿੰ. ਸ.)। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਆਉਣ ਵਾਲੀ 22 ਦਸੰਬਰ ਨੂੰ ''ਦੇਸ਼ ਭਗਤ ਯਾਦਗਾਰ ਜਲੰਧਰ'' ਦੇ ''ਗ਼ਦਰੀ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ'' ਵਿਖੇ ਇੱਕ ਸੂਬਾਈ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਦੇ
ਜਲੰਧਰ ’ਚ ਸਿੱਖ ਸ਼ਹੀਦਾਂ ਦੀ ਯਾਦ ’ਚ ਸੈਮੀਨਾਰ 22 ਦਸੰਬਰ ਨੂੰ


ਜਲੰਧਰ, 16 ਦਸੰਬਰ (ਹਿੰ. ਸ.)। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਆਉਣ ਵਾਲੀ 22 ਦਸੰਬਰ ਨੂੰ 'ਦੇਸ਼ ਭਗਤ ਯਾਦਗਾਰ ਜਲੰਧਰ' ਦੇ 'ਗ਼ਦਰੀ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ' ਵਿਖੇ ਇੱਕ ਸੂਬਾਈ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਦੇ ਮੁੱਖ ਵਿਸ਼ੇ 'ਸ਼੍ਰੀ ਗੁਰੂ ਤੇਗ਼ ਬਹਾਦਰ, ਚਾਰ ਸਾਹਿਬਜ਼ਾਦੇ ਅਤੇ ਸਮੁੱਚੇ ਸਿੱਖ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਦੇ ਲਾਸਾਨੀ ਜ਼ਜ਼ਬੇ ਦਾ ਅਜੋਕਾ ਮਹੱਤਵ' ਬਾਰੇ ਉੱਘੇ ਬੁੱਧੀਜੀਵੀ ਤੇ ਮਨੁਖੀ ਅਧਿਕਾਰ ਕਾਰਕੁੰਨ ਪ੍ਰੋ. ਜਗਮੋਹਨ ਸਿੰਘ ਕੁੰਜੀਵਤ ਭਾਸ਼ਣ ਦੇਣਗੇ।

ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵੀ ਹਾਜ਼ਰੀਨ ਨਾਲ ਸੰਵਾਦ ਰਚਾਉਣਗੇ। ਇਹ ਜਾਣਕਾਰੀ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦਿੱਤੀ ਹੈ। ਰੰਧਾਵਾ ਤੇ ਜਾਮਾਰਾਏ ਨੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਸਮੂਹ ਨਿਆਂ ਪ੍ਰੇਮੀਆਂ ਅਤੇ ਫਿਰਕੂ ਇਕਸੁਰਤਾ, ਭਾਈਚਾਰਕ ਸਾਂਝ, ਜਮਹੂਰੀਅਤ, ਧਰਮ ਨਿਰਪੱਖਤਾ, ਫੈਡਰਲਿਜ਼ਮ ਦੇ ਝੰਡਾਬਰਦਾਰਾਂ ਨੂੰ ਸੈਮੀਨਾਰ ਵਿਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande