ਆਸਫਵਾਲਾ ਵਾਰ ਮੈਮੋਰੀਅਲ ਵਿਖੇ ਵਿਜੈ ਦਿਵਸ ਮੌਕੇ ਦੇਸ਼ ਦੇ ਰਾਖਿਆਂ ਦੀ ਕੁਰਬਾਨੀ ਨੂੰ ਨਮਨ
ਫਾਜ਼ਿਲਕਾ, 16 ਦਸੰਬਰ (ਹਿੰ. ਸ.)। 1971 ਦੀ ਭਾਰਤ ਪਾਕਿ ਜੰਗ ਵਿਚ ਸ਼ਹੀਦੀਆਂ ਪਾ ਕੇ ਦੇਸ਼ ਦੀ ਰਾਖੀ ਕਰਨ ਵਾਲੇ ਬਹਾਦਰ ਜਵਾਨਾਂ ਨੂੰ ਇੱਥੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਦੇਸ਼ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਬ੍ਰਿਗੇਡੀਅਰ ਸ਼ੁਸੀਲ ਚੰਦਵਾਨੀ, ਕਰਨਲ ਰੋਬਿਨ ਕੁਮਾਰ,
ਵਿਜੇ ਦਿਵਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪੇਸ਼ਕਾਰੀ ਕਰਦੇ ਹੋਏ ਬੱਚੇ.


ਫਾਜ਼ਿਲਕਾ, 16 ਦਸੰਬਰ (ਹਿੰ. ਸ.)। 1971 ਦੀ ਭਾਰਤ ਪਾਕਿ ਜੰਗ ਵਿਚ ਸ਼ਹੀਦੀਆਂ ਪਾ ਕੇ ਦੇਸ਼ ਦੀ ਰਾਖੀ ਕਰਨ ਵਾਲੇ ਬਹਾਦਰ ਜਵਾਨਾਂ ਨੂੰ ਇੱਥੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਦੇਸ਼ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਬ੍ਰਿਗੇਡੀਅਰ ਸ਼ੁਸੀਲ ਚੰਦਵਾਨੀ, ਕਰਨਲ ਰੋਬਿਨ ਕੁਮਾਰ, ਕਰਨਲ ਚੰਦਰਕਾਨਤ ਸ਼ਰਮਾ, ਕਰਨਲ ਸੌਮਿਆ ਰੰਜਨ ਪਤੀ, ਕਰਨਲ ਹਰਪ੍ਰੀਤ ਸਿੰਘ, ਕਰਨਲ ਐਮ.ਐਸ ਗਿਲ ਆਦਿ ਨੇ ਸ਼ਹੀਦਾਂ ਦੀ ਸਮਾਧ ਤੇ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਇਲਾਵਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਨਵੀਨ ਗੁਪਤਾ, ਸਰਕਲ ਹੈਡ ਪੀਐਨਬੀ ਆਦਿ ਨੇ ਵੀ ਆਪਣੀ ਸ਼ਰਧਾ ਭੇਂਟ ਕੀਤੀ।

ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਬ੍ਰਿਗੇਡੀਅਰ ਸ਼ੁਸੀਲ ਚੰਦਵਾਨੀ ਨੇ ਕਿਹਾ ਕਿ ਅੱਜ ਉਨਾਂ ਵੀਰ ਸਪੂਤਾਂ ਨੂੰ ਨਮਨ ਕਰਨ ਲਈ ਅਸੀਂ ਇੱਕਠੇ ਹੋਏ ਹਾਂ ਜਿੰਨਾਂ ਨੇ 1971 ਦੀ ਲੜਾਈ ਵਿਚ ਅਲੌਕਿਕ ਬਹਾਦਰੀ ਵਿਖਾਉਂਦਿਆਂ ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਸੀ ਅਤੇ ਉਨਾਂ ਨੂੰ ਇਲਾਕੇ ਦੇ ਲੋਕ ਫਾਜ਼ਿਲਕਾ ਦੇ ਰਾਖੇ ਕਰਕੇ ਜਾਣਦੇ ਹਨ। ਉਨਾਂ ਨੇ ਫਾਜ਼ਿਲਕਾ ਦੇ ਫੌਜ ਨਾਲ ਨਿੱਘੇ ਰਿਸਤੇ ਦਾ ਜਿਕਰ ਕਰਦਿਆਂ ਕਿਹਾ ਕਿ ਇੱਥੇ ਲੋਕ ਅਤੇ ਫੌਜ ਮੌਢੇ ਨਾਲ ਮੋਢਾ ਜੋੜ ਕੇ ਚਲਦੇ ਹਨ ਅਤੇ ਫੌਜ ਨੂੰ ਇਸ ਰਿਸਤੇ ਤੇ ਮਾਣ ਹੈ। ਉਨਾਂ ਨੇ 1971 ਦੀ ਜੰਗ ਵਿਚ ਸ਼ਹੀਦ ਹੋਵੇ ਜਵਾਨਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਦਿਆਂ ਉਨਾਂ ਪ੍ਰਤੀ ਵੀ ਸ਼ਰਧਾ ਪ੍ਰਗਟ ਕੀਤੀ ਜਿੰਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੇਸ਼ ਲਈ ਲੜਦਿਆਂ ਕੁਰਬਾਨੀ ਦਿੱਤੀ ਸੀ।

ਇਸ ਤੋਂ ਪਹਿਲਾਂ ਆਸਫਵਾਲਾ ਯੁੱਧ ਸਮਾਰਕ 'ਤੇ ਇੱਕ ਮਿੰਨੀ ਮੈਰਾਥਨ ਨਾਲ ਸ਼ੁਰੂ ਹੋਇਆ, ਜੋ ਧੀਰਜ ਅਤੇ ਯਾਦ ਦਾ ਪ੍ਰਤੀਕ ਹੈ। ਇਸ ਮੌਕੇ ਡਾ ਉਮਾ ਸ਼ਰਮਾ ਵੱਲੋਂ ਲਿੱਖੀ ਸਰਹੱਦ-ਏ-ਫਾਜਿਲਕਾ ਕਿਤਾਬ ਵੀ ਰਲੀਜ ਕੀਤੀ ਗਈ। ਸਕੂਲੀ ਵਿਦਿਆਰਥੀਆਂ ਦੁਆਰਾ ਇੱਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande