
ਚੰਡੀਗੜ੍ਹ, 17 ਦਸੰਬਰ (ਹਿੰ. ਸ.)। ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਅਧਿਕਾਰੀਆਂ ਦੇ ਨਾਲ ਨਗਰ ਨਿਗਮ ਯਮੁਨਾਨਗਰ -ਜਗਾਧਰੀ ਖੇਤਰ ਵਿੰਚ ਨਿਰਮਾਣਧੀਨ ਓਪਨ ਏਅਰ ਥਇਏਟਰ ਤੇ ਓਡੀਟੋਰਿਅਮ ਦਾ ਨਿਰੀਖਣ ਕੀਤਾ। ਇਸ ਮੌਕੇ 'ਤੇ ਯਮੁਨਾਨਗਰ ਦੇ ਵਿਧਾਇਕ ਘਨਸ਼ਾਮ ਦਾਸ ਅਰੋੜਾ ਵੀ ਮੌਜੂਦ ਰਹੇ।
ਉਨ੍ਹਾਂ ਦਸਿਆ ਕਿ ਓਪਨ ਏਅਰ ਥਇਏਟਰ ਦਾ ਨਿਰਮਾਣ ਲਗਭਗ 5 ਏਕੜ ਭੁਮੀ 'ਤੇ ਕੀਤਾ ਜਾ ਰਿਹਾ ਹੈ। ਇਸ ਕੰਮ ਦੀ ਲਾਗਤ 42.90 ਕਰੋੜ ਰੁਪਏ ਹੈ। ਓਪਨ ਏਅਰ ਥਇਏਟਰ ਤੇ ਓਡੀਟੋਰਿਅਕ ਕੰਮ ਲਗਭਗ 35 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਤੇ ਬਾਕੀ ਕੰਮ ਮਾਰਚ 2027 ਤੱਕ ਪੂਰਾ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਦੇ ਨਿਰਮਾਣ ਤੇ ਰੱਖ ਰਖਾਵ ਨੂੰ ਲੈ ਕੇ ਸੁਝਾਅ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ