
ਫਾਜਿਲਕਾ 17 ਦਸੰਬਰ (ਹਿੰ. ਸ.)। ਪਲੇਸਮੈਂਟ ਅਫਸਰ ਰਾਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਮਿਤੀ 19 ਦਸੰਬਰ 2025 ਦਿਨ ਸ਼ੁਕਰਵਾਰ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਫਾਜਿਲਕਾ ਵਿਖੇ ਇਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਹਨਾ ਵੱਲੋਂ ਹੋਰ ਜਾਣਕਾਰੀ ਰਾਹੀ ਦੱਸਿਆ ਕਿ ਇਸ ਕੈਂਪ ਵਿੱਚ ਸੈਟਿਨ ਕਰੈਡਿਟਕੇਅਰ ਨੈਟਵਰਕ ਲਿਮ: ਵੱਲੋਂ ਫਿਲਡ ਅਫਸਰ ਲਈ ਇੰਟਰਵਿਊ ਲਿਆ ਜਾਣਾ ਹੈ। ਜਿਸ ਵਿੱਚ 50 ਅਸਾਮੀਆਂ (ਕੇਵਲ ਲੜਕੇ) ਲਈ ਘੱਟੋ ਘੱਟ 12ਵੀ ਪਾਸ ਅਤੇ ਉਮਰ 19 ਤੋਂ 32 ਸਾਲ ਤੱਕ ਦੀ ਹੋਣੀ ਲਾਜਮੀ ਹੈ। ਪ੍ਰਾਰਥੀ ਆਪਣਾ ਬਾਇਊਡਾਟਾ ਅਤੇ ਪੜਾਈ ਦੇ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਸਮੇਤ ਫੋਟੋ ਕਾਪੀਆਂ ਨਾਲ ਲੈ ਕੇ ਆਉਣ।
ਪਲੇਸਮੈਂਟ ਅਫਸਰ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ 19 ਦਸੰਬਰ ਨੂੰ ਸਵੇਰੇ 10.00 ਵਜੇ ਤੋਂ ਡੀਸੀ ਦਫ਼ਤਰ, ਏ ਬਲਾਕ, ਚੋਥੀ ਮੰਜਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਹੋਰ ਵਧੇਰੇ ਜਾਣਕਾਰੀ ਲਈ ਕੰਪਨੀ ਦੇ ਸੰਪਰਕ ਨੰਬਰ 92666—82455, 89060—22220, 7986115001 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ