ਖੇਡ ਪ੍ਰਮੋਟਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਪੰਜਾਬ ਦੀ ਢਿੱਲੀ ਕਾਨੂੰਨ ਵਿਵਸਥਾ ਦੀ ਪੋਲ ਖੋਲੀ: ਮੱਛਲੀ ਕਲਾਂ
ਮੁਹਾਲੀ, 17 ਦਸੰਬਰ (ਹਿੰ. ਸ.)। ਬੀਤੇ ਦਿਨ ਪਿੰਡ ਸੋਹਾਣਾ ਦੇ ਕਬੱਡੀ ਕੱਪ ਦੌਰਾਨ ਇਕ ਖੇਡ ਪ੍ਰਮੋਟਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਪੰਜਾਬ ਦੀ ਢਿੱਲੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੰਜਾਬ ਅੰਦਰ ਜੰਗਲ ਰਾਜ ਵਰਗੀ ਸਥਿਤੀ ਬਣਦੀ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਅੰਦਰ ਭਾਰੀ ਦ
ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਡਲੀ ਕਲਾਂ


ਮੁਹਾਲੀ, 17 ਦਸੰਬਰ (ਹਿੰ. ਸ.)। ਬੀਤੇ ਦਿਨ ਪਿੰਡ ਸੋਹਾਣਾ ਦੇ ਕਬੱਡੀ ਕੱਪ ਦੌਰਾਨ ਇਕ ਖੇਡ ਪ੍ਰਮੋਟਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਪੰਜਾਬ ਦੀ ਢਿੱਲੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੰਜਾਬ ਅੰਦਰ ਜੰਗਲ ਰਾਜ ਵਰਗੀ ਸਥਿਤੀ ਬਣਦੀ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਅੰਦਰ ਭਾਰੀ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਡਲੀ ਕਲਾਂ ਨੇ ਆਖੀ।

ਉਨ੍ਹਾਂ ਕਿਹਾ ਕਿ ਜਦੋਂ ਮੋਹਾਲੀ ਵਰਗੇ ਹਾਈਟੈੱਕ ਸ਼ਹਿਰ ਅੰਦਰ ਸ਼ਰੇਆਮ ਗੋਲੀ ਕਾਂਢ ਵਾਪਰ ਸਕਦਾ ਹੈ ਤਾਂ ਸੂਬੇ ਦੇ ਹੋਰ ਹਿੱਸਿਆਂ ਅੰਦਰ ਕਿਹੋ ਜਿਹੀ ਸਥਿਤੀ ਹੋਵੇਗੀ। ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਡਰ ਗੁੰਡਾ ਅਨਸਰਾਂ ਅੰਦਰੋਂ ਬਿਲਕੁਲ ਖਤਮ ਹੋ ਚੁਕਾ ਹੈ ਤਾਂਹਿਓ ਉੱਚ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੀ ਇੱਕ ਨੌਜਵਾਨ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਦੀ ਸਥਿਤੀ ਸੁਧਾਰਨ ਵਿਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ਜਿਸ ਕਾਰਨ ਲੋਕ ਹੁਣ ਆਪਣੇ ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਹਨ ਕਿਉਂਕਿ ਰੋਜਾਨਾ ਹੀ ਪੰਜਾਬ ਵਿਚ ਕਤਲ ਕਾਂਢ, ਗੋਲੀਆਂ ਚਲਾਉਣ ਦੀਆਂ ਘਟਨਾਵਾਂ, ਲੁੱਟਾਂ-ਖੋਹਾਂ ਆਦਿ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande