
ਦੋਹਾ, 17 ਦਸੰਬਰ (ਹਿੰ.ਸ.)। ਪੈਰਿਸ ਸੇਂਟ-ਜਰਮੇਨ (ਪੀਐਸਜੀ) ਅਤੇ ਫਰਾਂਸ ਦੇ ਫਾਰਵਰਡ ਓਸਮਾਨ ਡੇਂਬੇਲੇ ਨੂੰ ਫੀਫਾ ਪਲੇਅਰ ਆਫ਼ ਦ ਈਅਰ ਚੁਣਿਆ ਗਿਆ ਹੈ, ਜਦੋਂ ਕਿ ਸਪੇਨ ਅਤੇ ਬਾਰਸੀਲੋਨਾ ਦੀ ਮਿਡਫੀਲਡਰ ਐਤਾਨਾ ਬੋਨਮਤੀ ਨੇ ਲਗਾਤਾਰ ਤੀਜੇ ਸਾਲ ਫੀਫਾ ਵਿਮੈਨ ਪਲੇਅਰ ਆਫ਼ ਦ ਈਅਰ ਦਾ ਪੁਰਸਕਾਰ ਜਿੱਤਿਆ।28 ਸਾਲਾ ਡੇਂਬੇਲੇ ਪੀਐਸਜੀ ਦੀ ਇਤਿਹਾਸਕ ਪਹਿਲੀ ਚੈਂਪੀਅਨਜ਼ ਲੀਗ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਖਿਡਾਰੀਆਂ ਵਿੱਚ ਸ਼ਾਮਿਲ ਰਹੇ। ਫਾਈਨਲ ਮੁਕਾਬਲੇ ਵਿੱਚ ਇੰਟਰ ਮਿਲਾਨ ਨੂੰ 5-0 ਨਾਲ ਹਰਾਇਆ। ਡੇਂਬੇਲੇ ਨੇ ਪਿਛਲੇ ਸੀਜ਼ਨ ਵਿੱਚ ਸਾਰੇ ਮੁਕਾਬਲਿਆਂ ਵਿੱਚ 35 ਗੋਲ ਕੀਤੇ, ਜਿਨ੍ਹਾਂ ਵਿੱਚੋਂ 21 ਲੀਗ-1 ਵਿੱਚ ਸਨ, ਅਤੇ ਉਹ ਟੂਰਨਾਮੈਂਟ ਦੇ ਟੌਪ ਸਕੋਰਰ ਵੀ ਬਣੇ।ਇਸ ਦੌਰਾਨ, ਐਤਾਨਾ ਬੋਨਮਤੀ ਨੇ ਚੈਂਪੀਅਨਜ਼ ਲੀਗ ਪਲੇਅਰ ਆਫ ਦਿ ਸੀਜ਼ਨ ਦਾ ਪੁਰਸਕਾਰ ਵੀ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਮਹਿਲਾ ਬੈਲਨ ਡੀ'ਓਰ ਵੀ ਜਿੱਤਿਆ। ਬੋਨਮਤੀ ਦੀ ਅਗਵਾਈ ’ਚ ਬਾਰਸੀਲੋਨਾ ਨੇ ਘਰੇਲੂ ਪੱਧਰ ’ਤੇ ਟ੍ਰੇਬਲ ਜਿੱਤਿਆ, ਜਦੋਂ ਕਿ ਸਪੇਨ ਦੇ ਨਾਲ ਉਨ੍ਹਾਂ ਨੇ ਚੈਂਪੀਅਨਜ਼ ਲੀਗ ਫਾਈਨਲ ਅਤੇ ਯੂਰੋ 2025 ਦੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ