
ਤਰਨਤਾਰਨ 17 ਦਸੰਬਰ (ਹਿੰ. ਸ.)। ਵਿਦਿਅਰਥੀਆਂ ਨੂੰ ਮੁਕਾਬਲਿਆਂ ਅਤੇ ਸਿੱਖਿਆ ਪ੍ਰਤੀ ਵਧੇਰੇ ਉਤਸ਼ਾਹਿਤ ਪੈਦਾ ਕਰਨ ਲਈ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਗੁਰਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਸਰਕਾਰੀ ਐਲੀਮੈਂਟਰੀ ਸਕੂਲ ਠਰੂ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੈਂਟਰ ਨੂਰਦੀ ਦੇ ਖਾਰਾ, ਠੱਠੀ, ਜੌਹਲ ਰਾਜੂ ਸਿੰਘ, ਕੋਟ ਕਲਾਂ , ਕੋਟ ਖੁਰਦ, ਜਰਮਸਤਪੁਰ, ਕੈਰੋਂਵਾਲ ਅਤੇ ਕਾਜੀਕੋਟ ਸਕੂਲ ਨੇ ਭਾਗ ਲਿਆ ।
ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਸੋਨੀਆ ਸਅਸ ਕੋਟ ਖੁਰਦ ਨੇ ਪਹਿਲਾ, ਜਰਮਨਦੀਪ ਕੌਰ ਸਅਸ ਕਾਜੀਕੋਟ ਨੇ ਦੂਸਰਾ ਅਤੇ ਅਨਮੋਲ ਸਅਸ ਜੌਹਲ ਰਾਜੂ ਸਿੰਘ ਨੇ ਤੀਸਰਾ ਸਥਾਨ ,ਅੰਗ੍ਰੇਜੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਸੁਖਪ੍ਰੀਤ ਕੌਰ ਸਅਸ ਕੋਟ ਖੁਰਦ ਨੇ ਪਹਿਲਾ, ਹਰਲੀਨ ਕੌਰ ਸਅਸ ਜੌਹਲ ਰਾਜੂ ਸਿੰਘ ਨੇ ਦੂਸਰਾ ਅਤੇ ਸਿਮਰਨ ਕੌਰ ਸਅਸ ਕਾਜੀਕੋਟ ਨੇ ਤੀਸਰਾ ਸਥਾਨ ਹਿੰਦੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਗੁਰਸ਼ਾਨ ਸਿੰਘ ਸਅਸ ਕੋਟ ਕਲਾਂ ਨੇ ਪਹਿਲਾ, ਜਸਮੀਤ ਕੌਰ ਸਅਸ ਕੋਟ ਖੁਰਦ ਨੇ ਦੂਸਰਾ ਅਤੇ ਏਕਮਜੀਤ ਕੌਰ ਸਅਸ ਖਾਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪੰਜਾਬੀ ਸ਼ਬਦ ਜੋੜ ਮੁਕਾਬਲੇ ਵਿੱਚ ਜਸਮੀਤ ਕੌਰ ਸਅਸ ਕੋਟ ਖੁਰਦ ਨੇ ਪਹਿਲਾ, ਅਮਨੀਤ ਕੌਰ ਸਅਸ ਠੱਠੀ ਨੇ ਦੂਸਰਾ ਅਤੇ ਮਹਿਕਦੀਪ ਕੌਰ ਸਅਸ ਕੋਟ ਕਲਾਂ ਨੇ ਤੀਸਰਾ ਸਥਾਨ ,ਅੰਗ੍ਰੇਜੀ ਸ਼ਬਦ ਜੋੜ ਮੁਕਾਬਲੇ ਵਿੱਚ ਵੰਸ਼ਦੀਪ ਸਿੰਘ ਸਅਸ ਖਾਰਾ ਨੇ ਪਹਿਲਾ, ਮਨਵੀਰ ਕੌਰ ਸਅਸ ਜੌਹਲ ਰਾਜੂ ਸਿੰਘ ਨੇ ਦੂਸਰਾ ਅਤੇ ਅਭੇਜੋਤ ਸਿੰਘ ਸਅਸ ਕੋਟ ਖੁਰਦ ਨੇ ਤੀਸਰਾ ਸਥਾਨ ਹਿੰਦੀ ਸ਼ਬਦ ਜੋੜ ਮੁਕਾਬਲੇ ਵਿੱਚ ਮਨਮੀਤ ਕੌਰ ਸਅਸ ਕੋਟ ਖੁਰਦ ਨੇ ਪਹਿਲਾ, ਸੁਖਮਨਜੀਤ ਕੌਰ ਸਅਸ ਜੌਹਲ ਰਾਜੂ ਸਿੰਘ ਨੇ ਦੂਸਰਾ ਅਤੇ ਸੁਖਦੀਪ ਕੌਰ ਸਅਸ ਕੈਰੋਂਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਚਿੱਤਰਕਲਾ ਮੁਕਾਬਲੇ ਵਿੱਚ ਜਗਦੀਪ ਸਿੰਘ ਸਅਸ ਕੋਟ ਖੁਰਦ ਨੇ ਪਹਿਲਾ, ਅਮਨਦੀਪ ਸਿੰਘ ਸਅਸ ਕੋਟ ਕਲਾਂ ਨੇ ਦੂਸਰਾ ਅਤੇ ਫਤਹਿ ਸਿੰਘ ਸਅਸ ਕਾਜੀਕੋਟ ਨੇ ਤੀਸਰਾ ਸਥਾਨ ਸਥਾਨ ਪ੍ਰਾਪਤ ਕੀਤਾ। ਕੁਇਜ਼ ਮੁਕਾਬਲੇ ਵਿੱਚ ਲਵਜੋਤ ਸਿੰਘ ਸਅਸ ਠੱਠੀ ਪਹਿਲਾ, ਮਨਰਾਜ ਸਿੰਘ ਸਅਸ ਜਰਮਸਤਪੁਰ ਨੇ ਦੂਸਰਾ ਅਤੇ ਸਨੇਹਾਪਰੀਤ ਕੌਰ ਸਅਸ ਕਾਜੀਕੋਟ ਨੇ ਤੀਸਰਾ ਸਥਾਨ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਐਲੀਮੈੰਟਰੀ ਅਫ਼ਸਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਵਧੇਰੇ ਉਤਸ਼ਾਹਿਤ ਕਰਨ ਲਈ ਵਿੱਦਿਅਕ ਮੁਕਾਬਲੇ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਹਨਾਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ