ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋਂ 'ਨਸ਼ਿਆਂ ਖਿਲਾਫ਼ ਨੌਜਵਾਨ' ਤਹਿਤ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ
ਗੁਰਦਾਸਪੁਰ 18 ਦਸੰਬਰ (ਹਿੰ. ਸ.)। ਦਿਲਬਾਗ ਸਿੰਘ ਜੌਹਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਹਰਪ੍ਰੀਤ ਸਿੰਘ, ਸੀ.ਜੇ.ਐਮ-ਸਹਿਤ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਕੈਂਪੇਨ “ਨਸ਼ਿ
'ਨਸ਼ਿਆਂ ਖਿਲਾਫ਼ ਨੌਜਵਾਨ' ਤਹਿਤ ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇਣ ਮੌਕੇ ਜਿਲ੍ਹਾ ਅਤੇ ਸੈਸ਼ਨ ਜੱਜ


ਗੁਰਦਾਸਪੁਰ 18 ਦਸੰਬਰ (ਹਿੰ. ਸ.)। ਦਿਲਬਾਗ ਸਿੰਘ ਜੌਹਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਹਰਪ੍ਰੀਤ ਸਿੰਘ, ਸੀ.ਜੇ.ਐਮ-ਸਹਿਤ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਕੈਂਪੇਨ “ਨਸ਼ਿਆਂ ਖਿਲਾਫ਼ ਨੌਜਵਾਨ” ਤਹਿਤ ਇੱਕ ਰੈਲੀ/ਵਾਕਥਾਨ ਕੱਢੀ ਗਈ। ਇਸ ਰੈਲੀ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਅਤੇ ਸਮਾਜ ਵਿੱਚ ਨਸ਼ਾ ਮੁਕਤ ਵਾਤਾਵਰਨ ਬਣਾਉਣਾ ਹੈ।

ਇਹ ਰੈਲੀ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਰਵੀਦਾਸ ਚੌਕ, ਡਾਕਖਾਨਾ ਚੌਂਕ, ਜਹਾਜ਼ ਚੌਂਕ, ਪੰਚਾਇਤ ਭਵਨ ਚੌਕ ਤੋਂ ਮੁੜ ਵਾਪਿਸ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਵਿਖੇ ਖਤਮ ਕੀਤੀ ਗਈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਦੇ ਸਟਾਫ ਮੈਂਬਰ, ਵਿਦਿਆਰਥੀਆਂ, ਐਨ.ਸੀ.ਸੀ. ਦੇ ਵਿਦਿਆਰਥੀ, ਪੈਨਲ ਐਡਵੋਕੇਟਜ਼, ਬਾਰ ਮੈਂਬਰਜ਼, ਪੈਰਾ ਲੀਗਲ ਵਲੰਟੀਅਰਜ਼ ਅਤੇ ਸਮੂਹ ਜੁਡੀਸ਼ੀਅਲ ਅਫਸਰ ਸਹਿਬਾਨ ਮੌਜੂਦ ਸਨ।

ਇਸ ਰੈਲੀ ਦੌਰਾਨ ਭਾਗੀਦਾਰਾਂ ਵੱਲੋਂ “ਨਸ਼ਿਆਂ ਨੂੰ ਨਾ ਕਹੋ”, “ਸਿਹਤਮੰਦ ਜੀਵਨ-ਨਸ਼ਾ ਮੁਕਤ ਪੰਜਾਬ” ਅਤੇ “ਨੌਜਵਾਨੀ ਨੂੰ ਬਚਾਓ, ਨਸ਼ਿਆਂ ਤੋਂ ਦੂਰ ਰਹੋ” ਵਰਗੇ ਨਾਅਰੇ ਲਗਾਏ ਗਏ। ਇਸ ਰੈਲੀ ਵਿੱਚ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਨੇ ਹਿੱਸਾ ਲੈ ਰਹੇ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਸਿਰਫ਼ ਵਿਅਕਤੀ ਨਹੀਂ, ਸਗੋਂ ਪੂਰੇ ਸਮਾਜ ਨੂੰ ਖੋਖਲਾ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ, ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਵੱਲ ਮੋੜਨ ਦੀ ਅਪੀਲ ਕੀਤੀ । ਇਸ ਰੈਲੀ ਵਿੱਚ ਲਗਭਗ 800 ਤੋਂ ਵੱਧ ਬੱਚਿਆਂ ਦੁਆਰਾ ਹਿੱਸਾ ਲਿਆ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande