ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 45 'ਚ ਮੋਬਾਇਲ ਵੈਨ ਰਾਹੀਂ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ
ਲੁਧਿਆਣਾ, 19 ਦਸੰਬਰ (ਹਿੰ. ਸ.)। ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਬੜੀ ਦੇਰ ਤੋਂ ਅਪਣਾਏ ਗਏ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਅਧੀਨ ਮੋਬਾਇਲ ਵੈਨ ਰਾਹੀਂ ਹਲਕਾ ਆਤਮ ਨਗਰ ਦੇ ਵਾਰਡ ਨੰਬਰ 45 ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਇਲਾਕਾ ਨਿਵਾਸ
ਵਿਧਾਇਕ ਸਿੱਧੂ ਵਾਰਡ ਨੰਬਰ 45 'ਚ ਮੋਬਾਇਲ ਵੈਨ ਰਾਹੀਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ।


ਲੁਧਿਆਣਾ, 19 ਦਸੰਬਰ (ਹਿੰ. ਸ.)। ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਬੜੀ ਦੇਰ ਤੋਂ ਅਪਣਾਏ ਗਏ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਅਧੀਨ ਮੋਬਾਇਲ ਵੈਨ ਰਾਹੀਂ ਹਲਕਾ ਆਤਮ ਨਗਰ ਦੇ ਵਾਰਡ ਨੰਬਰ 45 ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਇਲਾਕਾ ਨਿਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਮੌਕੇ 'ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਨਿਪਟਾਰਾ ਕੀਤਾ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਆਪਣੇ ਨਾਲ ਇਲਾਕਾ ਕੌਂਸਲਰ ਪਰਮਿੰਦਰ ਸਿੰਘ ਸੋਮਾ, ਏ ਸੀ ਪੀ ਸਤਵਿੰਦਰ ਸਿੰਘ ਵਿਰਕ, ਐਸ ਐਚ ਓ ਬਲਵੰਤ ਸਿੰਘ, ਬਿਜਲੀ ਬੋਰਡ, ਫੂਡ ਸਪਲਾਈ, ਬੀ ਐਨ ਐਮ ਸੈਲ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਲੈ ਕੇ ਪਹੁੰਚੇ ਸਨ ਤਾਂ ਜੋ ਸਥਾਨਕ ਵਸਨੀਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਆਪਣੇ ਇਸ ਪ੍ਰੋਗਰਾਮ ਨੂੰ ਅੱਗੇ ਵੀ ਚੱਲਦਾ ਰੱਖਣਗੇ ਅਤੇ ਕੱਲ ਉਹ ਆਪਣੇ ਮੋਬਾਇਲ ਦਫਤਰ ਨਾਲ ਵਾਰਡ ਨੰਬਰ 40 ਕੁਆਲਿਟੀ ਚੌਂਕ ਵਿਖੇ ਡਾਕਖਾਨੇ ਵਾਲੀ ਗਲੀ ਪਹੁੰਚਣਗੇ। ਉਹਨਾਂ ਕਿਹਾ ਕਿ ਵਾਰਡ ਨੰਬਰ 40 ਦੇ ਇਲਾਕਾ ਨਿਵਾਸੀ ਉਥੇ ਪਹੁੰਚ ਕੇ ਆਪਣੇ ਕੰਮ ਕਰਵਾ ਸਕਦੇ ਹਨ ਤਾਂ ਜੋ ਉਹਨਾਂ ਦਾ ਕੀਮਤੀ ਸਮਾਂ ਖਰਾਬ ਨਾ ਹੋਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande