
ਮੁੰਬਈ, 24 ਦਸੰਬਰ (ਹਿੰ.ਸ.)। ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਬਲਾਕਬਸਟਰ ਫਿਲਮ ਐਨੀਮਲ ਨੇ 2023 ਵਿੱਚ ਰਿਲੀਜ਼ ਹੋਣ ਨਾਲ ਬਾਕਸ ਆਫਿਸ 'ਤੇ ਇਤਿਹਾਸ ਰਚਿਆ। ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ, ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਲਗਭਗ 553 ਕਰੋੜ ਰੁਪਏ ਦੀ ਕਮਾਈ ਕੀਤੀ, ਜਦੋਂ ਕਿ ਦੁਨੀਆ ਭਰ ਵਿੱਚ ਇਸਦੀ ਕੁੱਲ ਕਮਾਈ 900 ਕਰੋੜ ਰੁਪਏ ਨੂੰ ਪਾਰ ਕਰ ਗਈ। ਫਿਲਮ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ, ਦਰਸ਼ਕ ਇਸਦੇ ਸੀਕਵਲ, ਐਨੀਮਲ ਪਾਰਕ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਦੌਰਾਨ, ਐਨੀਮਲ ਬਾਰੇ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਭਾਰਤ ਵਿੱਚ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ, ਫਿਲਮ ਹੁਣ ਜਾਪਾਨ ਵਿੱਚ ਗਰਜਣ ਲਈ ਤਿਆਰ ਹੈ।
ਜਾਪਾਨੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਐਨੀਮਲ : ਰਣਬੀਰ ਕਪੂਰ ਦੀ ਅਦਾਕਾਰੀ ਵਾਲੀ ਫਿਲਮ ਐਨੀਮਲ ਹੁਣ ਜਾਪਾਨੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸਨੂੰ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਅਤੇ ਜਾਪਾਨ ਵਿਚਕਾਰ ਪਹਿਲਾ ਸਿਨੇਮੈਟਿਕ ਸਹਿਯੋਗ ਮੰਨਿਆ ਜਾ ਰਿਹਾ ਹੈ। ਫਿਲਮ ਦੀ ਜਾਪਾਨੀ ਰਿਲੀਜ਼ ਮਿਤੀ ਦਾ ਵੀ ਖੁਲਾਸਾ ਹੋ ਗਿਆ ਹੈ। ਨਿਰਮਾਤਾਵਾਂ ਨੇ ਪੋਸਟ ਵਿੱਚ ਐਲਾਨ ਕੀਤਾ ਹੈ ਕਿ ਐਨੀਮਲ 13 ਫਰਵਰੀ ਨੂੰ ਜਾਪਾਨ ਵਿੱਚ ਰਿਲੀਜ਼ ਹੋਵੇਗੀ।
ਇਸ ਫਿਲਮ ਵਿੱਚ ਰਣਬੀਰ ਕਪੂਰ ਦੇ ਨਾਲ ਰਸ਼ਮਿਕਾ ਮੰਦਾਨਾ, ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਦਰਸ਼ਕਾਂ ਵਾਂਗ ਜਾਪਾਨੀ ਦਰਸ਼ਕ ਐਨੀਮਲ ਦੇ ਕ੍ਰੇਜ਼ ’ਚ ਕਿੰਨਾ ਕੁ ਡੁੱਬਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ