
ਲੁਧਿਆਣਾ, 24 ਦਸੰਬਰ (ਹਿੰ. ਸ.)। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਨੇ ਆਪਣੇ ਦਫਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਏ.ਡੀ.ਸੀ ਅਮਰਜੀਤ ਬੈਂਸ ਵੱਲੋਂ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਹੁਨਰ ਵਿਕਾਸ ਸਕੀਮਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨ ਅਤੇ ਬੱਚਿਆਂ ਨੂੰ ਰਜਿਸਟਰ ਕਰਨ।
ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ) ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਪੀ.ਐਮ ਵਿਕਾਸ ਸਕੀਮ ਜੋ ਕਿ ਘੱਟ ਗਿਣਤੀ ਵਰਗ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਜਾਣੀ ਹੈ। ਇਸ ਸਕੀਮ ਅਧੀਨ ਲੁਧਿਆਣਾ ਵਿਖੇ ਨੌਜਵਾਨਾਂ ਨੂੰ ਜਰੀਐਟਰਿਕ ਕੇਅਰ ਗਿਵਰ ਅਤੇ ਵੇਅਰਹਾਊਸ ਐਸੋਸੀਏਟ ਦੇ ਕੋਰਸ ਮੁਫਤ ਕਰਵਾਏ ਜਾਣਗੇ ਅਤੇ ਇਸ ਸਕੀਮ ਅਧੀਨ ਕੋਰਸ ਕਰ ਰਹੇ ਸਿੱਖਿਆਰਥੀਆਂ ਨੂੰ ਕੋਰਸ ਪੂਰਾ ਕਰਨ ਤੇ 6 ਹਜ਼ਾਰ ਰੁਪਏ ਬਤੌਰ ਸਟਾਈਫੰਡ ਵੀ ਦਿੱਤਾ ਜਾਵੇਗਾ। ਰੋਜ਼ਗਾਰ ਲੱਗਣ ਤੇ 2 ਮਹੀਨੇ ਪੂਰੇ ਕਰਨ ਤੇ 2 ਹਜ਼ਾਰ ਰੁਪਏ ਰੋਜ਼ਗਾਰ ਭੱਤਾ ਵੀ ਦਿੱਤਾ ਜਾਵੇਗਾ। ਇਹ ਕੋਰਸ ਸਰਕਾਰੀ ਆਈ.ਟੀ.ਆਈ ਗਿੱਲ ਰੋਡ, ਐਮ.ਐਸ.ਡੀ.ਸੀ ਗਰਲਜ਼ ਹੋਸਟਲ, ਲੁਧਿਆਣਾ ਵਿਖੇ ਕਰਵਾਏ ਜਾਣਗੇ।
ਵਧੇਰੇ ਜਾਣਕਾਰੀ ਲਈ ਕਮਰਾ ਨੰ: 9 ਸਕਿੱਲ ਡਿਵੈਲਪਮੈਟ ਬਰਾਂਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਲੁਧਿਆਣਾ ਦੇ ਦਫਤਰ ਦਾ ਦੌਰਾ ਕੀਤਾ ਜਾ ਸਕਦਾ ਹੈ। ਇਸ ਕੋਰਸ ਨੂੰ ਕਰਨ ਦੇ ਚਾਹਵਾਨ ਉਮੀਦਵਾਰ https://forms.gle/17YPWp43rNmnLAUm8 'ਤੇ ਗੂਗਲ ਫਾਰਮ ਵਿੱਚ ਆਪਣੀ ਜਾਣਕਾਰੀ ਭਰ ਸਕਦੇ ਹਨ। ਈ-ਮੇਲ psdm.ludhiana@gmail.com 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ