ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚਿਤਰ ਪ੍ਰਦਰਸ਼ਨੀ ਸਮਾਪਤ
ਸ਼ਹਿਬਜਾਦਾ ਅਜੀਤ ਸਿੰਘ ਨਗਰ, 24 ਦਸੰਬਰ (ਹਿੰ. ਸ.)। ਪੰਜ ਆਬ ਫਾਈਨ ਆਰਟਸ ਸੋਸਾਇਟੀ ਵੱਲੋਂ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਸਹਿਯੋਗ ਨਾਲ ਪੰਜਾਬ ਦੇ 28 ਨਾਮਵਰ ਚਿੱਤਰਕਾਰਾਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਭਾਈ, ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦੀ 350ਵੀਂ ਸ਼ਤਾਬਦੀ ਨੂੰ ਸਮਰਪਿਤ
ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਕਾਲ ਨੂੰ ਸਮਰਪਿਤ ਚਿਤਰ ਪ੍ਰਦਰਸ਼ਨੀ ਨੂੰ ਦੇਖਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ, ਨਾਲ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਗੁਰਪ੍ਰੀਤ ਸਿੰਘ ਨਾਮਧਾਰੀ।


ਸ਼ਹਿਬਜਾਦਾ ਅਜੀਤ ਸਿੰਘ ਨਗਰ, 24 ਦਸੰਬਰ (ਹਿੰ. ਸ.)। ਪੰਜ ਆਬ ਫਾਈਨ ਆਰਟਸ ਸੋਸਾਇਟੀ ਵੱਲੋਂ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਸਹਿਯੋਗ ਨਾਲ ਪੰਜਾਬ ਦੇ 28 ਨਾਮਵਰ ਚਿੱਤਰਕਾਰਾਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਭਾਈ, ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦੀ 350ਵੀਂ ਸ਼ਤਾਬਦੀ ਨੂੰ ਸਮਰਪਿਤ ਚਿਤਰ ਪ੍ਰਦਰਸ਼ਨੀ ਸਥਾਨਕ ਗੁਰੂਦੁਆਰਾ ਸਿੰਘ ਸ਼ਹੀਦਾਂ ਵਿਖੇ ਪੰਜ ਆਬ ਸੋਸਾਇਟੀ ਦੇ ਸਰਪ੍ਰਸਤ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਲਗਾਈ ਗਈ।

ਅੱਜ ਇਸ ਪ੍ਰਦਰਸ਼ਨੀ ਦੇ ਆਖਰੀ ਦਿਨ ਗੁਰੂ ਤੇਗ ਬਹਾਦਰ ਸਾਹਿਬ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਹਾਜਰੀ ਲਗਵਾਈ। ਉਹਨਾਂ ਨੇ ਪੰਜਾਬ ਦੇ 28 ਨਾਮਵਰ ਚਿੱਤਰਰਕਾਰਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਚਿੱਤਰਾਂ ਰਾਹੀਂ ਉਸ ਇਤਿਹਾਸ ਦਾ ਵਰਨਣ ਕੀਤਾ ਗਿਆ ਹੈ, ਜੋ ਅਸੀਂ ਕਥਾਵਾਚਕ ਪਾਸੋਂ ਸੁਣਦੇ ਹਾਂ ਜਾਂ ਸਾਖੀਆਂ/ਇਤਿਹਾਸਕ ਪੁਸਤਕਾਂ ਵਿੱਚ ਪੜ੍ਹਦੇ ਸੀ। ਚਿਤਰ ਪ੍ਰਦਰਸ਼ਨੀ ਦੇ ਪ੍ਰਬੰਧਕਾਂ, ਮੁੱਖ ਸੇਵਾਦਾਰ ਪੰਜ ਆਬ ਸੋਸਾਇਟੀ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਚਿੱਤਰਾਂ ਵਿੱਚ ਇਤਿਹਾਸ ਸਬੰਧੀ ਅਧਿਕਾਰੀਆਂ ਅਤੇ ਨਤਮਸਤਕ ਹੋ ਰਹੀ ਸੰਗਤ ਨਾਲ ਵਾਰਤਾਲਾਪ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਸਿੰਘ ਸੋਹੀ, ਜਿਲ੍ਹਾ ਸਿੱਖਿਆ ਅਫਸਰ ਗਿੰਨੀ ਦੁੱਗਲ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਲਵਾਈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande