
ਬਟਾਲਾ, 24 ਦਸੰਬਰ (ਹਿੰ. ਸ.)। ਸਥਾਨਕ ਫਾਇਰ ਐਂਡ ਐਮਰਜੈਸੀ ਸਰਵਿਸ ਵਲੋਂ ਇੰਡਸਟਰੀਅਲ ਸੇਫਟੀ ਤਹਿਤ ਪ੍ਰਾਇਮਰੀ ਫਾਇਰ ਸੇਫਟੀ ਕੈਂਪ, ਡੀਲੈਕਸ ਸਪੋਰਟਸ ਕਾਰਪੋ. ‘ਚ ਲਗਾਇਆ ਗਿਆ। ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ, ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ, ਹਰਬਖਸ਼ ਸਿੰਘ ਸਿਵਲ ਡਿਫੈਂਸ, ਮੈਨੇਜ਼ਰ ਸ਼ਾਮ ਲਾਲ, ਪਲਾਂਟ ਹੈਡ ਜਸਮੀਤ ਸਿੰਘ ਦੇ ਨਾਲ ਫਾਇਰ-ਫਾਈਟਰ, ਸਟਾਫ ਤੇ ਕਾਰੀਗਰ ਹਾਜ਼ਰ ਸਨ।
ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਨੇ ਬੋਲਦਿਆ ਦੱਸਿਆ ਕਿ ਥੋੜੀ ਜਿਹੀ ਅਹਿਤਆਤ ਵਰਤ ਕੇ ਇਸ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਅੱਗ ਦੀਆਂ ਕਿਸਮਾਂ ਅਨੁਸਾਰ ਅੱਗ ਬੂਝਾਊ ਯੰਤ੍ਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ । ਧਿਆਨ ਰਹੇ ਕਿ ਰਸਤਿਆਂ ਵਿਚ ਕਦੀ ਵੀ ਸਮਾਨ ਨਾ ਰੱਖੋ। ਪਹਿਲਾਂ ਦੀ ਤਿਆਰੀ ਵਿਚ ਫੈਕਟਰੀ ‘ਚ ਬਿਜਲੀ ਦਾ ਮੇਨ ਸਵਿਚ ਬੰਦ ਕਰਨ ਦੀ ਜਾਣਕਾਰੀ ਹਰੇਕ ਨੂੰ ਹੋਣੀ ਚਾਹੀਦੀ ਹੈ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਹਰੇਕ ਫੈਕਟਰੀ ਦਾ ਮਾਲਕ, ਸਟਾਫ ਤੇ ਕਾਰੀਗਰਾਂ ਨੂੰ ਡਰਿਲ ਕਰਕੇ ਸਿੱਖਿਅਤ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਹਾਦਸਾ ਵੱਡਾ ਨਾ ਬਣ ਸਕੇ। ਅੱਗ ਦੀ ਅਣਸੁਖਾਵੀ ਘਟਨਾ ਵਾਪਰਣ ਮੌਕੇ ਤੁਰੰਤ ਫਾਇਰ ਸਟੇਸ਼ਨ ਨੰਬਰ 101, 112 ਜਾਂ ਮੋ: 91157-86801 ਤੇ ਸਹੀ ਤੇ ਪੂਰੀ ਸੂਚਨਾ ਦਿੱਤੀ ਜਾਵੇ। ਆਖਰ ਵਿਚ ਫੈਕਟਰੀ ਦੇ ਸਟਾਫ ਤੇ ਕਾਰੀਗਰਾਂ ਪਾਸੋ ਡੈਮੋ ਡਰਿਲ ਕਰਵਾਈ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ