ਸਿਵਲ ਹਸਪਤਾਲ ਖੰਨਾ ਲਈ ਨਵੀਂ ਕੰਪਿਊਟਰ ਰੇਡੀਓਗ੍ਰਾਫੀ ਮਸ਼ੀਨ ਦਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਉਦਘਾਟਨ
ਖੰਨਾ, (ਲੁਧਿਆਣਾ), 25 ਦਸੰਬਰ (ਹਿੰ. ਸ.)। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਿਵਲ ਹਸਪਤਾਲ ਖੰਨਾ ਵਿਖੇ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਲਗਾਈ ਗਈ ਨਵੀਂ ਕੰਪਿਊਟਰ ਰੇਡੀਓਗ੍ਰਾਫੀ ਮਸ਼ੀਨ ਦਾ ਉਦਘਾਟਨ ਕੀਤਾ
ਸਿਵਲ ਹਸਪਤਾਲ ਖੰਨਾ ਲਈ ਨਵੀਂ ਕੰਪਿਊਟਰ ਰੇਡੀਓਗ੍ਰਾਫੀ ਮਸ਼ੀਨ ਦਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਉਦਘਾਟਨ ਕਰਦੇ ਹੋਏ।


ਖੰਨਾ, (ਲੁਧਿਆਣਾ), 25 ਦਸੰਬਰ (ਹਿੰ. ਸ.)। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਿਵਲ ਹਸਪਤਾਲ ਖੰਨਾ ਵਿਖੇ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਲਗਾਈ ਗਈ ਨਵੀਂ ਕੰਪਿਊਟਰ ਰੇਡੀਓਗ੍ਰਾਫੀ ਮਸ਼ੀਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅੱਜ ਖੰਨਾ ਲਈ ਬਹੁਤ ਵੱਡਾ ਦਿਨ ਹੈ। ਸਿਵਲ ਹਸਪਤਾਲ ਖੰਨਾ ਵਿੱਚ ਨਵੀਂ ਕੰਪਿਊਟਰ ਰੇਡੀਓਗ੍ਰਾਫੀ ਮਸ਼ੀਨ ਆਈ ਹੈ। ਇਹ ਕੰਪਿਊਟਰ ਰੇਡੀਓਗ੍ਰਾਫੀ ਮਸ਼ੀਨ ਐਕਸ-ਰੇ ਕਰਨ ਤੋਂ ਬਾਅਦ ਡਿਜੀਟਲ ਪ੍ਰਿੰਟ ਕੱਢਦੀ ਹੈ ਜੋ ਕਿ ਸਿਵਲ ਹਸਪਤਾਲ ਖੰਨਾ ਵਿੱਚ ਲਿਆਂਦੀ ਗਈ ਹੈ। ਇਹ ਅਲਫਾ ਕੰਪਨੀ ਦੀ ਮਸ਼ੀਨ ਹੈ। ਇਸ ਮਸ਼ੀਨ ਉੱਤੇ ਐਕਸ-ਰੇ ਨੂੰ ਵੱਡਾ ਕਰਕੇ ਵੀ ਹੱਡੀ ਦੀ ਟੁੱਟ ਭੱਜ ਨੂੰ ਦੇਖ ਸਕਦੇ ਹਾਂ ਅਤੇ ਬਰੀਕੀ ਵਿੱਚ ਜਾ ਕੇ ਚੈੱਕ ਕਰ ਸਕਦੇ ਹਾਂ ਅਤੇ ਇਸ ਮਸ਼ੀਨ ਉੱਤੇ ਡਿਜੀਟਲ ਪ੍ਰਿੰਟ ਵੀ ਲੈ ਸਕਦਾ ਹਾਂ।

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਖੰਨਾ ਦਾ ਸਿਵਲ ਹਸਪਤਾਲ ਟਰੋਮਾ ਸੈਂਟਰ ਵੀ ਹੈ। ਰਾਜਪੁਰੇ ਤੋਂ ਲੈ ਕੇ ਜਲੰਧਰ ਤੱਕ ਸਰਕਾਰ ਵੱਲੋਂ ਪ੍ਰਮਾਣਿਤ ਇੱਕੋ ਟਰੋਮਾ ਸੈਂਟਰ ਖੰਨੇ ਦਾ ਸਿਵਲ ਹਸਪਤਾਲ ਹੈ। ਇਸ ਟਰੋਮਾ ਸੈਂਟਰ ਵਿੱਚ ਜਿਆਦਾਤਰ ਐਕਸੀਡੈਂਟ ਨਾਲ ਸਬੰਧਤ ਘਟਨਾਵਾਂ ਤੋਂ ਪੀੜਿਤ ਲੋਕ ਆਉਂਦੇ ਹਨ ਜਿਨਾਂ ਵਿੱਚੋਂ ਕਿਸੇ ਦੀ ਹੱਡੀ ਟੁੱਟੀ ਹੈ ਜਾਂ ਕਿਸੇ ਹੋਰ ਕਿਸਮ ਦੀ ਸੱਟ ਹੁੰਦੀ ਹੈ। ਉਸ ਦੇ ਸਬੰਧ ਵਿੱਚ ਪਹਿਲੀ ਐਕਸ-ਰੇ ਮਸ਼ੀਨ 12 ਸਾਲ ਪੁਰਾਣੀ ਸੀ। ਉਸ ਮਸ਼ੀਨ ਵਿੱਚ ਟੁੱਟ ਭੱਜ ਬਹੁਤ ਸੀ। ਪਿਛਲੀਆਂ ਸਰਕਾਰਾਂ ਨੇ ਇਸ ਗੱਲ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਜਦੋ ਐਸ.ਐਮ.ਓ ਖੰਨਾ ਡਾ. ਮਨਿੰਦਰ ਸਿੰਘ ਭਸੀਨ ਨੇ ਮੇਰੇ ਧਿਆਨ ਵਿੱਚ ਇਹ ਗੱਲ ਲਿਆਂਦੀ ਕਿ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਹੈ ਜਿਸ ਨੂੰ ਤੁਸੀਂ ਓ.ਪੀ.ਡੀ ਤੋ ਚੈੱਕ ਕਰ ਸਕਦੇ ਹੋ। ਰੋਜ਼ਾਨਾ 2500 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਜਾਂਦਾ ਹੈ ਜਿਸ ਵਿੱਚ 1500 ਮਰੀਜ਼ ਸਿਵਲ ਹਸਪਤਾਲ ਖੰਨਾ ਅਤੇ 1000 ਮਰੀਜ਼ ਮੁਹੱਲਾ ਕਲੀਨਿਕ ਤੋਂ ਚੈੱਕ ਅੱਪ ਕੀਤਾ ਜਾਂਦਾ ਹੈ। ਜਿਹੜਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਖੰਨਾ ਦੇ ਸਿਵਲ ਹਸਪਤਾਲ ਵਿੱਚ 300-400 ਮਰੀਜ਼ਾਂ ਦਾ ਹੀ ਚੈੱਕ ਅੱਪ ਹੁੰਦਾ ਸੀ।

ਸੌਂਦ ਨੇ ਕਿਹਾ ਖੰਨਾ ਦਾ ਸਿਵਲ ਹਸਪਤਾਲ ਹਰ ਰੋਜ਼ ਤਰੱਕੀ ਕਰ ਰਿਹਾ ਹੈ। ਇਥੇ ਆਧੁਨਿਕ ਮਸ਼ੀਨਾਂ ਲਿਆਂਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪਰੇਸ਼ਾਨੀਆਂ ਨਾਲ ਘਿਰੇ ਲੋਕ ਇਥੇ ਆਉਂਦੇ ਹਨ, ਉਹ ਨਿਰਾਸ਼ ਹੋ ਕੇ ਨਾ ਜਾਣ। ਉਨ੍ਹਾਂ ਨੂੰ ਚੰਗਾ ਇਲਾਜ ਵੀ ਮਿਲੇ। ਮੰਤਰੀ ਨੇ ਡਾਕਟਰਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾਕਟਰਾਂ ਦੀ ਡਿਊਟੀ ਬਹੁਤ ਸਖਤ ਹੈ। ਇਥੇ ਡਾਕਟਰ, ਨਰਸ, ਸਫਾਈ ਸੇਵਕ ਪੂਰੀ ਤਨਦੇਹੀ ਨਾਲ ਕੰਮ ਕਰਦੇ ਹਨ।

ਕੈਬਨਟ ਮੰਤਰੀ ਨੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਸਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਸਿੱਖਿਆ ਅਤੇ ਸਿਹਤ ਜੋ ਕਿ ਬਹੁਤ ਮਹੱਤਵਪੂਰਨ ਖੇਤਰ ਹੈ ਉਸ ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਹਸਪਤਾਲ ਅਤੇ ਮੁਹੱਲਾ ਕਲੀਨਿਕ ਵਿੱਚ ਇਲਾਜ ਪੂਰੀ ਤਰ੍ਹਾ ਮੁਫਤ ਹੈ। ਦਵਾਈਆਂ ਜੋ ਅੰਦਰੋਂ ਮਿਲਦੀਆਂ ਹਨ ਉਹ ਵੀ ਮੁਫਤ ਹਨ। ਡਾਕਟਰਾਂ ਦੀ ਕੋਈ ਫੀਸ ਨਹੀਂ ਹੈ ਅਤੇ ਮੈਡੀਕਲ ਟੈਸਟ ਵੀ ਫਰੀ ਕੀਤੇ ਜਾ ਰਹੇ ਹਨ।

ਸੌਂਦ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਲਦ ਹੀ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ ਜੋ ਸੂਬੇ ਦੇ 65 ਲੱਖ ਪਰਿਵਾਰਾਂ ਲਈ ਮਿਆਰੀ ਸਿਹਤ ਸੰਭਾਲ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਰਾਹੀਂ ਲੋਕ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande