
ਲੁਧਿਆਣਾ, 26 ਦਸੰਬਰ (ਹਿੰ. ਸ.)। ਲੁਧਿਆਣਾ ਪੁਲਿਸ ਵਲੋਂ ਇਕ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਚਾਈਨਾ ਡੋਰ ਦੇ 960 ਗੱਟੂ ਬਰਾਮਦ ਕਰਕੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਵਲੋਂ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਵਲੋਂ ਅਕਸ਼ੇ ਬਹਿਲ ਵਾਸੀ ਹੈਬੋਵਾਲ, ਲਵੀਸ਼ ਗੁਪਤਾ ਵਾਸੀ ਅਟੱਲ ਨਗਰ ਅਤੇ ਗੌਰਵ ਕੁਮਾਰ ਨੂੰ ਕਾਬੂ ਕੀਤਾ ਹੈ|
ਪੁਲਿਸ ਨੇ ਇਨਾਂ ਨੂੰ ਟਰਾਂਸਪੋਰਟ ਨਗਰ ਨੇੜਿਓ ਉਸ ਵੇਲੇ ਕਾਬੂ ਕੀਤਾ, ਜਦੋਂ ਕਿ ਇਹ ਚਾਈਨਾ ਡੋਰ ਦੀ ਸਪਲਾਈ ਦੇਣ ਲਈ ਜਾ ਰਹੇ ਸਨ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ਵਿਚ ਸਨ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਚਾਈਨਾ ਡੋਰ ਸਪਲਾਈ ਕਰਦੇ ਸਨ | ਪੁਲਿਸ ਨੇ ਇਨਾਂ ਦੇ ਕਬਜ਼ੇ ਵਿੱਚੋਂ 960 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਹਨ | ਜਿਸ ਦੀ ਕੀਮਤ ਲੱਖਾਂ ਰੁਪਏ ਹੈ | ਪੁਲਿਸ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ|
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ