
ਮੈਨਚੈਸਟਰ, 27 ਦਸੰਬਰ (ਹਿੰ.ਸ.)। ਮੈਨਚੈਸਟਰ ਯੂਨਾਈਟਿਡ ਸ਼ੁੱਕਰਵਾਰ ਨੂੰ ਖੇਡੇ ਗਏ ਸਾਲ ਦੇ ਇੱਕੋ-ਇੱਕ ਬਾਕਸਿੰਗ ਡੇ ਮੈਚ ਵਿੱਚ ਨਿਊਕੈਸਲ ਯੂਨਾਈਟਿਡ ਨੂੰ 1-0 ਨਾਲ ਹਰਾ ਕੇ ਪ੍ਰੀਮੀਅਰ ਲੀਗ ਪੁਆਇੰਟ ਟੇਬਲ ਵਿੱਚ ਪੰਜਵੇਂ ਸਥਾਨ 'ਤੇ ਪਹੁੰਚ ਗਿਆ। ਯੂਨਾਈਟਿਡ ਲਈ ਪੈਟ੍ਰਿਕ ਡੋਰਗੂ ਨੇ ਪਹਿਲੇ ਅੱਧ ਵਿੱਚ ਫੈਸਲਾਕੁੰਨ ਗੋਲ ਕੀਤਾ।
ਇਸ ਜਿੱਤ ਦੇ ਨਾਲ, ਰੂਬੇਨ ਅਮੋਰਿਮ ਦੇ ਮਾਰਗਦਰਸ਼ਨ ਵਿੱਚ ਖੇਡ ਰਹੇ ਮੈਨਚੈਸਟਰ ਯੂਨਾਈਟਿਡ ਨੇ 18 ਮੈਚਾਂ ਵਿੱਚ 29 ਅੰਕ ਹਾਸਲ ਕਰ ਲਏ ਹਨ। ਨਿਊਕੈਸਲ ਯੂਨਾਈਟਿਡ 23 ਅੰਕਾਂ ਨਾਲ 11ਵੇਂ ਸਥਾਨ 'ਤੇ ਬਣਿਆ ਹੋਇਆ ਹੈ। ਲੀਗ ਦੇ ਬਾਕੀ ਮੈਚ ਸ਼ਨੀਵਾਰ ਅਤੇ ਐਤਵਾਰ ਨੂੰ ਖੇਡੇ ਜਾਣਗੇ।
ਮੈਚ ਦਾ ਇੱਕੋ-ਇੱਕ ਗੋਲ 24ਵੇਂ ਮਿੰਟ ਵਿੱਚ ਹੋਇਆ। ਨਿਊਕੈਸਲ ਦੀ ਡਿਫੈਂਸ ਲਾਈਨ ਡਿਓਗੋ ਡਾਲੋਟ ਦੇ ਲੰਬੇ ਥ੍ਰੋਅ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕਰ ਸਕੀ ਅਤੇ ਗੇਂਦ ਪੈਟ੍ਰਿਕ ਡੋਰਗੂ ਕੋਲ ਡਿੱਗ ਪਈ। ਡੈਨਿਸ਼ ਖਿਡਾਰੀ ਨੇ 15 ਗਜ਼ ਦੀ ਦੂਰੀ ਤੋਂ ਗੋਲ ਦੇ ਹੇਠਲੇ ਖੱਬੇ ਕੋਨੇ ਵਿੱਚ ਸ਼ਕਤੀਸ਼ਾਲੀ ਵਾਲੀ ਮਾਰੀ। ਇਹ ਮੈਨਚੈਸਟਰ ਯੂਨਾਈਟਿਡ ਲਈ ਡੋਰਗੂ ਦਾ ਪਹਿਲਾ ਗੋਲ ਰਿਹਾ।
ਨਿਊਕੈਸਲ ਨੇ ਦੂਜੇ ਹਾਫ ਵਿੱਚ ਬਰਾਬਰੀ ਲਈ ਜ਼ੋਰ ਪਾਇਆ, ਖਾਸ ਕਰਕੇ ਆਖਰੀ ਮਿੰਟਾਂ ਵਿੱਚ, ਪਰ ਯੂਨਾਈਟਿਡ ਦੇ ਮਜ਼ਬੂਤ ਡਿਫੈਂਸ ਨੂੰ ਪਾੜ ਲਾਉਣ ਵਿੱਚ ਅਸਫਲ ਰਿਹਾ। ਖਾਸ ਗੱਲ ਇਹ ਸੀ ਮੈਨਚੈਸਟਰ ਯੂਨਾਈਟਿਡ ਇਸ ਮੈਚ ’ਚ ਕਈ ਮੁੱਖ ਖਿਡਾਰੀਆਂ ਤੋਂ ਬਿਨਾਂ ਸੀ। ਕਪਤਾਨ ਬਰੂਨੋ ਫਰਨਾਂਡਿਸ ਸੱਟ ਕਾਰਨ ਬਾਹਰ ਸਨ, ਜਦੋਂ ਕਿ ਬ੍ਰਾਇਨ ਮਬੇਉਮੋ ਅਤੇ ਅਮਾਦ ਡਾਇਲੋ ਅਫਰੀਕਾ ਕੱਪ ਆਫ਼ ਨੇਸ਼ਨਜ਼ ਵਿੱਚ ਰੁੱਝੇ ਹੋਏ ਸਨ।
ਇਸ ਮੈਚ ਵਿੱਚ 43 ਸਾਲਾਂ ਵਿੱਚ ਬਾਕਸਿੰਗ ਡੇ 'ਤੇ ਖੇਡੇ ਗਏ ਸਭ ਤੋਂ ਘੱਟ ਪ੍ਰੀਮੀਅਰ ਲੀਗ ਮੈਚ ਵਾਲਾ ਦਿਨਵੀ ਰਿਹਾ। ਬਾਕਸਿੰਗ ਡੇ ਵਿੱਚ ਆਮ ਤੌਰ 'ਤੇ ਕਈ ਵੱਡੇ ਮੈਚ ਹੁੰਦੇ ਹਨ, ਪਰ ਇਸ ਵਾਰ, ਪਰੰਪਰਾ ਤੋਂ ਹਟ ਕੇ, ਸਿਰਫ ਇੱਕ ਚੋਟੀ ਦਾ ਮੈਚ ਖੇਡਿਆ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ