
ਬਠਿੰਡਾ, 28 ਦਸੰਬਰ (ਹਿੰ. ਸ.)। ਬਠਿੰਡਾ 'ਚ ਇਕ ਵਿਆਹੁਤਾ ਲੜਕੀ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
ਪੁਲਿਸ ਦੀਆਂ ਟੀਮਾਂ ਜਾਂਚ ਵਿਚ ਜੁਟ ਗਈਆਂ ਹਨ। ਇਸ ਸਬੰਧੀ ਐਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਹਿਚਾਣ ਰਿਤਿਕਾ (25) ਵਾਸੀ ਅਰਜਨ ਨਗਰ ਬਠਿੰਡਾ ਵਜੋਂ ਹੋਈ, ਜੋ ਕਿਸੇ ਸ਼ੋਅਰੂਮ 'ਤੇ ਕੰਮ ਕਰਦੀ ਸੀ। ਉਸ ਦੀ ਲਾਸ਼ ਸੜਕ ਨੇੜਿਉਂ ਬਰਾਮਦ ਹੋਈ ਹੈ। ਉਸ ਦਾ ਤੇਜਧਾਰ ਹਥਿਆਰਾਂ ਨਾਲ ਗਲ ਕੱਟ ਕੇ ਕਤਲ ਕੀਤਾ ਗਿਆ। ਪੁਲਿਸ ਦੀਆਂ ਗਠਿਤ ਟੀਮਾਂ ਕਤਲ ਦੇ ਮਾਮਲੇ ਨੂੰ ਹੱਲ ਕਰਨ ਲਈ ਹਰ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ