
ਮੁਹਾਲੀ, 28 ਦਸੰਬਰ (ਹਿੰ. ਸ.)। ਮੋਹਾਲੀ ਸ਼ਹਿਰ ਅੰਦਰ ਗਮਾਡਾ ਪਬਲਿਕ ਹੈਲਥ ਵਿੰਗ ਵਲੋਂ ਸਾਫ ਪਾਣੀ ਦੀ ਪਾਈਪਲਾਈਨ ਦੀ ਰਿਪੇਅਰ ਕਰਨ ਲਈ 29 ਦਸੰਬਰ ਨੂੰ ਜੰਡਪੁਰ ਵਾਟਰ ਵਰਕਸ ਦੀ ਸ਼ਟ-ਡਾਉਨ ਲਈ ਗਈ ਹੈ। ਇਸ ਲਈ ਮੁਹਾਲੀ ਸ਼ਹਿਰ ਦੇ ਫੈਸ 9, 10, 11 ਸੈਕਟਰ 48 ਸੀ, ਸੈਕਟਰ 70, 71 ਅਤੇ ਪਿੰਡ ਮਟੌਰ ਵਿਖੇ ਪਾਣੀ ਦੀ ਸਪਲਾਈ ਹੇਠ ਲਿਖੇ ਸਮੇਂ ਅਨੁਸਾਰ ਪ੍ਰਭਾਵਿਤ ਰਹੇਗੀ।
ਇਸ ਸਬੰਧੀ ਕਾਰਜਕਾਰੀ ਇੰਜੀਨੀਅਰ ਮੁਹਾਲੀ ਨੇ ਦੱਸਿਆ ਕਿ 29 ਦਸੰਬਰ ਸਵੇਰ ਦੀ ਸਪਲਾਈ ਆਮ ਦੀ ਤਰ੍ਹਾਂ ਪ੍ਰੈਸ਼ਰ ਨਾਲ ਆਵੇਗੀ ਪਰ ਦੁਪਹਿਰ ਦੀ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਇਸੇ ਤਰ੍ਹਾਂ ਸ਼ਾਮ ਨੂੰ ਪਾਣੀ ਦੀ ਸਪਲਾਈ ਪਾਣੀ ਦੀ ਉਪਲੱਬਤਾ ਮੁਤਾਬਕ ਹੋਵੇਗੀ। ਉਨ੍ਹਾਂ ਦੱਸਿਆ ਕਿ 30 ਦਸੰਬਰ ਨੂੰ ਸਵੇਰ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਆਵੇਗੀ। ਉਨ੍ਹਾਂ ਇਨ੍ਹਾਂ ਹਾਲਾਤਾਂ ਵਿਚ ਸ਼ਹਿਰ ਵਾਸੀਆਂ ਨੂੰ ਵਿਭਾਗ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ