ਰੂਸੀ ਰਾਸ਼ਟਰਪਤੀ ਪੁਤਿਨ ਅਤੇ ਅਮਰੀਕੀ ਰਾਜਦੂਤ ਵਿਟਕੌਫ ਵਿਚਕਾਰ ਗੱਲਬਾਤ ਸਮਾਪਤ, ਨਤੀਜੇ ਦੀ ਉਡੀਕ
ਮਾਸਕੋ, 3 ਦਸੰਬਰ (ਹਿੰ.ਸ.)। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਵਫ਼ਦ ਵਿਚਕਾਰ ਗੱਲਬਾਤ ਥੋੜ੍ਹੀ ਦੇਰ ਪਹਿਲਾਂ ਹੀ ਸਮਾਪਤ ਹੋ ਗਈ। ਇਹ ਕੂਟਨੀਤਕ ਗੱਲਬਾਤ ਬੰਦ ਕਮਰੇ ਵਿੱਚ ਘੱਟੋ-ਘੱਟ ਪੰਜ ਘੰਟੇ ਚੱਲੀ। ਦੁਨੀਆ ਹੁਣ ਗੱਲਬਾਤ ਦੇ ਨਤੀਜੇ ਦੀ ਉਡੀਕ ਕਰ ਰਹੀ ਹੈ। ਇਹ ਗੱਲਬਾਤ ਅਮਰੀਕੀ ਰਾਸ਼ਟਰਪਤੀ ਡ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਵਫ਼ਦ ਦੀ ਮੁਲਾਕਾਤ। ਫੋਟੋ: ਇੰਟਰਨੈੱਟ ਮੀਡੀਆ


ਮਾਸਕੋ, 3 ਦਸੰਬਰ (ਹਿੰ.ਸ.)। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਵਫ਼ਦ ਵਿਚਕਾਰ ਗੱਲਬਾਤ ਥੋੜ੍ਹੀ ਦੇਰ ਪਹਿਲਾਂ ਹੀ ਸਮਾਪਤ ਹੋ ਗਈ। ਇਹ ਕੂਟਨੀਤਕ ਗੱਲਬਾਤ ਬੰਦ ਕਮਰੇ ਵਿੱਚ ਘੱਟੋ-ਘੱਟ ਪੰਜ ਘੰਟੇ ਚੱਲੀ। ਦੁਨੀਆ ਹੁਣ ਗੱਲਬਾਤ ਦੇ ਨਤੀਜੇ ਦੀ ਉਡੀਕ ਕਰ ਰਹੀ ਹੈ। ਇਹ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 28-ਨੁਕਾਤੀ ਸ਼ਾਂਤੀ ਯੋਜਨਾ 'ਤੇ ਕੇਂਦ੍ਰਿਤ ਸੀ, ਜਿਸਨੂੰ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਰੋਕਣ ਲਈ ਤਿਆਰ ਕੀਤਾ ਹੈ।

ਸੀਐਨਐਨ ਨੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੁਤਿਨ ਅਤੇ ਅਮਰੀਕੀ ਵਫ਼ਦ ਵਿਚਕਾਰ ਕ੍ਰੇਮਲਿਨ ਮੀਟਿੰਗ ਸਮਾਪਤ ਹੋ ਗਈ ਹੈ। ਪੁਤਿਨ ਅਤੇ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ ਦੇ ਵਫ਼ਦ ਵਿਚਕਾਰ ਮੀਟਿੰਗ ਸਮਾਪਤ ਹੋ ਗਈ ਹੈ। ਰੂਸੀ ਸਰਕਾਰੀ ਮੀਡੀਆ ਆਰਆਈਏ ਨੋਵੋਸਤੀ ਨੇ ਰਿਪੋਰਟ ਦਿੱਤੀ ਕਿ ਇਹ ਮੀਟਿੰਗ ਲਗਭਗ ਪੰਜ ਘੰਟੇ ਚੱਲੀ।

ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਦੇ ਅਨੁਸਾਰ, ਪੁਤਿਨ ਦੇ ਸਹਾਇਕ ਯੂਰੀ ਉਸ਼ਾਕੋਵ ਅਤੇ ਕਿਰਿਲ ਦਮਿਤਰੀਵ ਨੇ ਵੀ ਗੱਲਬਾਤ ਵਿੱਚ ਸ਼ਿਰਕਤ ਕੀਤੀ। ਇਸ ਮੀਟਿੰਗ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਮੀਟਿੰਗ ਬਾਰੇ, ਰੂਸੀ ਡਿਪਲੋਮੈਟ ਆਂਦਰੇ ਕੇਲਿਨ ਨੇ ਕਿਹਾ ਕਿ ਹੁਣ ਰੂਸ ਦੀਆਂ ਸ਼ਾਂਤੀ ਸ਼ਰਤਾਂ ਨੂੰ ਸਵੀਕਾਰ ਕਰਨਾ ਯੂਕਰੇਨ ਦੇ ਹਿੱਤ ਵਿੱਚ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande