ਐਨ. ਡੀ. ਆਰ. ਐਫ. ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਸਾਇਣ ਲੀਕੇਜ ਆਫ਼ਤ ਪ੍ਰਬੰਧਨ ਮੌਕ ਡ੍ਰਿਲ ਲਾਲੜੂ ਵਿਖੇ 31 ਨੂੰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਦਸੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀ ਟੀਮ ਦੇ ਸਹਿਯੋਗ ਨਾਲ 31 ਦਸੰਬਰ ਨੂੰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਲਾਲੜੂ ਵਿਖੇ ਦਿਨੇ 11:30 ਵਜੇ ਕੈਮੀਕਲ ਆਫ਼ਤ ਪ੍ਰਬੰਧਨ ਮੌਕ ਡ੍ਰਿਲ ਦਾ ਪ੍ਰਦੇਸ਼
ਐਨ. ਡੀ. ਆਰ. ਐਫ. ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਸਾਇਣ ਲੀਕੇਜ ਆਫ਼ਤ ਪ੍ਰਬੰਧਨ ਮੌਕ ਡ੍ਰਿਲ ਲਾਲੜੂ ਵਿਖੇ 31 ਨੂੰ


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਦਸੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀ ਟੀਮ ਦੇ ਸਹਿਯੋਗ ਨਾਲ 31 ਦਸੰਬਰ ਨੂੰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਲਾਲੜੂ ਵਿਖੇ ਦਿਨੇ 11:30 ਵਜੇ ਕੈਮੀਕਲ ਆਫ਼ਤ ਪ੍ਰਬੰਧਨ ਮੌਕ ਡ੍ਰਿਲ ਦਾ ਪ੍ਰਦੇਸ਼ ਕੀਤਾ ਜਾਵੇਗਾ। ਇਸ ਮੌਕ ਡ੍ਰਿਲ ਦਾ ਮੁੱਖ ਉਦੇਸ਼ ਰਸਾਇਣ ਲੀਕ ਜਾਂ ਅੱਗ ਵਰਗੀ ਅਚਾਨਕ ਆਫ਼ਤ ਦੀ ਸਥਿਤੀ ਵਿੱਚ ਪ੍ਰਸ਼ਾਸਨ, ਐਨ.ਡੀ.ਆਰ.ਐਫ. ਅਤੇ ਹੋਰ ਸੰਬੰਧਤ ਏਜੰਸੀਆਂ ਦੀ ਤਿਆਰੀ ਅਤੇ ਆਪਸੀ ਤਾਲਮੇਲ ਦਾ ਸਮੀਖਿਆ ਕਰਨਾ ਹੋਵੇਗਾ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਸਬੰਧੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਲਾਲੜੂ ਨੇੜੇ ਰਹਿਣ ਵਾਲੇ ਲੋਕਾਂ ਨੂੰ ਉਕਤ ਸਮੇਂ ਦੌਰਾਨ ਖ਼ਤਰੇ ਦੇ ਸਾਇਰਨ ਵੱਜਣ ਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਐਨ.ਡੀ.ਆਰ.ਐਫ. ਦੀ 7ਵੀਂ ਬਟਾਲੀਅਨ ਦੇ ਇੰਸਪੈਕਟਰ ਸੰਜੇ ਬਿਸ਼ਟ ਵੱਲੋਂ ਤਹਿਸੀਲਦਾਰ ਡੇਰਾਬੱਸੀ ਸੁਮਿਤ ਢਿੱਲੋਂ ਦੀ ਮੌਜੂਦਗੀ ਵਿੱਚ ਇਸ ਇਸ ਮੌਕ ਡ੍ਰਿਲ ਦਾ ਹਿੱਸਾ ਬਣਨ ਵਾਲੇ ਸਮੂਹ ਵਿਭਾਗਾਂ ਨਾਲ ਤਿਆਰੀ ਅਤੇ ਤਾਲਮੇਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਦੌਰਾਨ ਚੁੱਕੇ ਜਾਣ ਵਾਲੇ ਕਦਮਾਂ ਤੋਂ ਜਾਣੂ ਕਰਵਾਇਆ ਗਿਆ।

ਐਨ.ਡੀ.ਆਰ.ਐਫ. ਟੀਮ ਵੱਲੋਂ ਇਸ ਦੌਰਾਨ ਖ਼ਤਰੇ ਦਾ ਸਾਇਰਨ ਵੱਜਣ ਤੇ ਤੁਰੰਤ ਖਤਰੇ ਵਿੱਚ ਆਏ ‘ਪੀੜਤਾਂ’ ਨੂੰ ਬਾਹਰ ਕੱਢਣ, ਉਨ੍ਹਾਂ ਨੂੰ ਤੁਰੰਤ ਮੁੱਢਲਾ ਇਲਾਜ ਮੁਹੱਈਆ ਕਰਵਾ ਕੇ, ਐਂਬੂਲੈਂਸ ਰਾਹੀਂ ਹਸਪਤਾਲ ਭੇਜਣ ਤੇ ਅੱਗ/ਰਸਾਇਣ ਲੀਕੇਜ 'ਤੇ ਕਾਬੂ ਪਾਉਣ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਮੌਕ ਡ੍ਰਿਲ ਵਿੱਚ ਪੁਲਿਸ ਵਿਭਾਗ, ਸਿਹਤ ਵਿਭਾਗ, ਅੱਗ ਬੁਝਾਉ ਵਿਭਾਗ (ਫ਼ਾਇਰ ਬ੍ਰਿਗੇਡ),ਡੇਰਾਬੱਸੀ ਪ੍ਰਸ਼ਾਸਨ, ਹੋਮ ਗਾਰਡਜ਼ ਅਤੇ ਸਿਵਲ ਡਿਫ਼ੈਂਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਰਗਰਮੀ ਨਾਲ ਭਾਗ ਲਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਸਨੂਈ ਅਭਿਆਸ ਦਾ ਮੰਤਵ ਸਾਡੀ ਤਿਆਰੀ ਦੇ ਪੱਧਰ ਨੂੰ ਪਰਖਣ ਦਾ ਇੱਕ ਮਹੱਤਵਪੂਰਨ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਦਾ ਪੇਸ਼ੇਵਰ ਦ੍ਰਿਸ਼ਟੀਕੋਣ ਅਤੇ ਬਾਕੀ ਸੰਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਹੋਰ ਮਜ਼ਬੂਤ ਕਰਨ ਅਤੇ ਆਫ਼ਤ ਪ੍ਰਬੰਧਨ ਯੋਜਨਾਵਾਂ ਦੀ ਲੜੀਵਾਰ ਸਮੀਖਿਆ ਦਾ ਮੌਕਾ ਵੀ ਮਿਲੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande