
ਚੰਡੀਗੜ੍ਹ, 9 ਦਸੰਬਰ (ਹਿੰ. ਸ.)। ਚੰਡੀਗੜ੍ਹ ਵਿੱਚ ਇੱਕ ਚੱਲਦੀ ਬੀ ਐਮ ਡਬਲਿਉ ਕਾਰ ਨੂੰ ਅੱਗ ਲੱਗ ਗਈ ਅਤੇ ਡਰਾਈਵਰ ਨੇ ਕਾਰ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ।
ਕਾਰ ਮਾਲਕ ਸਾਹਿਲ ਨੇ ਦੱਸਿਆ ਕਿ ਉਹ ਸਰਵਿਸ ਸੈਂਟਰ ਤੋਂ ਕਾਰ ਦੀ ਸਰਵਿਸ ਕਰਵਾ ਕੇ ਵਾਪਸ ਆ ਰਿਹਾ ਸੀ। ਰਸਤੇ ਵਿੱਚ ਅਚਾਨਕ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਕੁਝ ਸਕਿੰਟਾਂ ਵਿੱਚ ਹੀ ਇੰਜਣ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਅੱਗ ਨੇ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸਾਹਿਲ ਨੇ ਦੱਸਿਆ ਕਿ ਉਸਦੀ 2013 ਮਾਡਲ ਦੀ ਬੀ.ਐਮ. ਡਬਲਿਉ ਕਾਰ ਵਿੱਚ ਪਹਿਲਾਂ ਕੋਈ ਸਮੱਸਿਆ ਨਹੀਂ ਸੀ। ਇਹ ਹਾਦਸਾ ਇਸਦੀ ਸਰਵਿਸ ਕਰਵਾਉਣ ਤੋਂ ਬਾਅਦ ਹੀ ਹੋਇਆ ਸੀ। ਕਾਰ ਦਾ ਬੀਮਾ ਕੁਝ ਦਿਨ ਪਹਿਲਾਂ ਹੀ ਖਤਮ ਹੋ ਗਿਆ ਸੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ