ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਸਥਾਨਕ ਨਿਗਮਾਂ ਦੀ ਹਾਈ ਪਾਵਰ ਵਰਕਸ ਪਰਚੇਜ਼ ਕਮੇਟੀ ਦੀ ਮੀਟਿੰਗ
ਚੰਡੀਗੜ੍ਹ, 9 ਦਸੰਬਰ (ਹਿੰ. ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮੰਗਲਵਾਰ ਨੂੰ ਹੋਈ ਹਾਈ ਪਾਰਵਰ ਵਰਕਸ ਪਰਚੇਜ਼ ਕਮੇਟੀ (ਸਥਾਨਕ ਨਿਗਮ) ਦੀ ਮੀਟਿੰਗ ਵਿੱਚ ਸਥਾਨਕ ਨਿਗਮ ਵਿਭਾਗ ਦੇ 22 ਏਜੰਡੇ ਰੱਖੇ ਗਏ। ਇੰਨ੍ਹਾਂ ਵਿੱਚੋਂ ਲਗਭਗ 157 ਕਰੋੜ ਰੁਪਏ ਤੋਂ ਵੱਧ ਦੇ 18 ਕੰਮਾਂ ਨੂੰ ਮਨਜ
ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਸਥਾਨਕ ਨਿਗਮਾਂ ਦੀ ਹਾਈ ਪਾਵਰ ਵਰਕਸ ਪਰਚੇਜ਼ ਕਮੇਟੀ ਦੀ ਮੀਟਿੰਗ


ਚੰਡੀਗੜ੍ਹ, 9 ਦਸੰਬਰ (ਹਿੰ. ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮੰਗਲਵਾਰ ਨੂੰ ਹੋਈ ਹਾਈ ਪਾਰਵਰ ਵਰਕਸ ਪਰਚੇਜ਼ ਕਮੇਟੀ (ਸਥਾਨਕ ਨਿਗਮ) ਦੀ ਮੀਟਿੰਗ ਵਿੱਚ ਸਥਾਨਕ ਨਿਗਮ ਵਿਭਾਗ ਦੇ 22 ਏਜੰਡੇ ਰੱਖੇ ਗਏ। ਇੰਨ੍ਹਾਂ ਵਿੱਚੋਂ ਲਗਭਗ 157 ਕਰੋੜ ਰੁਪਏ ਤੋਂ ਵੱਧ ਦੇ 18 ਕੰਮਾਂ ਨੂੰ ਮਨਜੂਰੀ ਪ੍ਰਦਾਨ ਕੀਤੀ ਗਈ। ਇਸ ਮੀਟਿੰਗ ਵਿੱਚ ਲਗਭਗ 7 ਕਰੋੜ 91 ਲੱਖ ਰੁਪਏ ਦੀ ਰਕਮ ਦੀ ਬਚੱਤ ਹੋਈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 11 ਨਗਰਪਾਲਿਕਾ ਤੇ ਨਗਰਪਰਿਸ਼ਦਾਂ ਵਿੱਚ ਘਰ-ਘਰ ਕੂੜਾ ਚੁੱਕ ਕੇ ਸਾਫ ਅਤੇ ਸਵੱਛਤਾ ਬਣਾਏ ਰੱਖਣ ਲਈ 13 ਕਰੋੜ 70 ਲੱਖ ਰੁਪਏ ਦੀ ਰਕਮ ਦੇ ਕੰਮਾਂ ਨੂੰ ਮੰਜੂਰੀ ਪ੍ਰਦਾਨ ਕੀਤੀ। ਇੰਨ੍ਹਾਂ ਵਿੱਚ ਪਾਣੀਪਤ ਵਿੱਚ ਸੀਵਰੇ੧ ਲਾਇਨ ਨੂੰ ਨਵੀਨਤਮ ਤਕਨੀਕ ਨਾਲ ਸਾਫ ਕਰਨ ਦੇ ਨਾਲ ਹੀ ਬੰਦ ਪਾਇਪਲਾਇਨ ਨੁੰ ਬਿਹਤਰ ਬਨਾਉਣ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੋਲਿਡ ਵੇਸਟ ਮੈਨੇਜਮੈਂਟ ਦੇ ਤਹਿਤ ਕੂੜੇ ਦਾ ਸਹੀ ਨਿਸਪਾਦਨ ਕਰਨ ਅਤੇ ਸਫਾਈ ਵਿਵਸਥਾ ਦਰੁਸਤ ਬਨਾਉਣ ਲਈ ਵੀ ਸਿਵਾਨੀ, ਹਿਸਾਰ, ਬਰਵਾਲਾ ਸਮੇਤ ਕਈ ਨਗਰਪਾਲਿਕਾਵਾਂ ਲਈ ਵੀ ਕੰਮ ਕਰਨ ਦੀ ਸਹਿਮਤੀ ਪ੍ਰਦਾਨ ਕੀਤੀ ਗਈ।

ਮੀਟਿੰਗ ਵਿੱਚ ਬਾਵਲ, ਪਲਵਲ, ਹਾਂਸੀ, ਜੀਂਦ, ਸੋਹਨਾ, ਪਟੌਦੀ, ਝੱਜਰ, ਹੋਡਲ, ਗੁਰੂਗ੍ਰਾਮ, ਬੰਧਵਾੜੀ, ਰੋਹਤਕ ਨਗਰਨਿਗਮ, ਨਗਰਪਾਲਿਕਾ ਤੇ ਨਗਰਪਰਿਸ਼ਦਾਂ ਵਿੱਚ ਵੀ ਸਾਫ ਸਫਾਹੀ ਦੀ ਵਿਵਸਥਾ ਦਰੁਸਤ ਕਰਨ ਲਹੀ ਕੰਮ ਅਲਾਟ ਕੀਤੇ ਗਏ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸਥਾਨਕ ਨਿਗਮਾਂ ਵਿੱਚ ਪੂਰੀ ਤਰ੍ਹਾ ਨਾਲ ਸਵੱਛਤਾ ਬਣਾਏ ਰੱਖੀ ਜਾਵੇ ਅਤੇ ਅਧਿਕਾਰੀ ਨਿਯਮਤ ਰੂਪ ਨਾਲ ਕੰਮ ਦੀ ਮਾਨੀਟਰਿੰਗ ਕਰਨ। ਉਨ੍ਹਾਂ ਨੇ ਕਿਹਾ ਕਿ ਸਾਰੇ ਵੈਂਡਰ ਨਿਰਧਾਰਿਤ ਮਾਨਕਾਂ ਦੇ ਅਨੁਸਾਰ ਈ-ਰਿਕਸ਼ਾ, ਟਰੈਕਟਰ ਤੇ ਡੰਪਰਾਂ ਆਦਿ ਸਰੋਤਾਂ ਦੀ ਵਰਤੋ ਕਰਨ ਅਤੇ ਘਰ-ਘਰ ਕੂੜਾ ਚੁੱਕਣ ਦੇ ਕੰਮ ਵਿੱਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਅਤੇ ਕੋਤਾਹੀ ਨਾ ਵਰਤਣ। ਨਿਯਮਤ ਰੂਪ ਨਾਲ ਘਰਾਂ ਤੋਂ ਨਿਕਲਣ ਵਾਲੇ ਕੂੜੈ ਦੀ ਛੰਟਨੀ ਦਾ ਕੰਮ ਕਰ ਕੇ ਸਹੀ ਨਿਸਪਾਦਨ ਕਰਨ। ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਪ੍ਰਸ਼ਸਤੀ ਪੱਤਰ ਪ੍ਰਦਾਨ ਕੀਤੇ ਜਾਣਗੇ ਅਤੇ ਜੋ ਵੈਂਡਰ ਸਮੇਂ 'ਤੇ ਸਹੀ ਕੰਮ ਨਹੀਂ ਕਰਣਗੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande