17-19 ਦਸੰਬਰ ਨੂੰ ਹੋਣ ਵਾਲਾ ਦੂਜਾ ਡਬਲਿਯੂ.ਐਚ.ਓ. ਗਲੋਬਲ ਸੰਮੇਲਨ ਦੇਸ਼ ਦੀ ਰਵਾਇਤੀ ਇਲਾਜ ਪੱਧਤੀ 'ਚ ਲੋਕਾਂ ਦੇ ਵਿਸ਼ਵਾਸ਼ ਨੂੰ ਮਜ਼ਬੂਤ ਕਰੇਗਾ: ਡਾ. ਸੋਮਾ ਮੂਰਤੀ
ਪਟਿਆਲਾ, 9 ਦਸੰਬਰ (ਹਿੰ. ਸ.)। ਕੇਂਦਰੀ ਆਯੁਰਵੈਦਿਕ ਖੋਜ਼ ਸੰਸਥਾਨ ਪਟਿਆਲਾ ਦੇ ਡਾਇਰੈਕਟਰ ਡਾ. ਸੋਮਾ ਮੂਰਤੀ ਨੇ ਦੱਸਿਆ ਹੈ ਕਿ ਕੇਂਦਰੀ ਆਯੂਸ਼ ਮੰਤਰਾਲੇ ਵੱਲੋਂ 17-19 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਕਰਵਾਇਆ ਜਾਣਾ ਵਾਲਾ ਦੂਜਾ ਡਬਲਿਯੂ.ਐਚ. ਓ. ਗਲੋਬਲ ਸੰਮੇਲਨ ਭਾਰਤ ਦੇਸ਼ ਦੀ ਰਵਾਇਤੀ ਇਲਾਜ ਪੱਧਤੀ ਵਿੱਚ
ਕੇਂਦਰੀ ਆਯੁਰਵੈਦਿਕ ਖੋਜ਼ ਸੰਸਥਾਨ ਪਟਿਆਲਾ ਦਾ ਬਾਹਰੀ ਦ੍ਰਿਸ਼.


ਪਟਿਆਲਾ, 9 ਦਸੰਬਰ (ਹਿੰ. ਸ.)। ਕੇਂਦਰੀ ਆਯੁਰਵੈਦਿਕ ਖੋਜ਼ ਸੰਸਥਾਨ ਪਟਿਆਲਾ ਦੇ ਡਾਇਰੈਕਟਰ ਡਾ. ਸੋਮਾ ਮੂਰਤੀ ਨੇ ਦੱਸਿਆ ਹੈ ਕਿ ਕੇਂਦਰੀ ਆਯੂਸ਼ ਮੰਤਰਾਲੇ ਵੱਲੋਂ 17-19 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਕਰਵਾਇਆ ਜਾਣਾ ਵਾਲਾ ਦੂਜਾ ਡਬਲਿਯੂ.ਐਚ. ਓ. ਗਲੋਬਲ ਸੰਮੇਲਨ ਭਾਰਤ ਦੇਸ਼ ਦੀ ਰਵਾਇਤੀ ਇਲਾਜ ਪੱਧਤੀ ਵਿੱਚ ਲੋਕਾਂ ਦੇ ਵਿਸ਼ਵਾਸ਼ ਨੂੰ ਮਜ਼ਬੂਤ ਕਰਨ ਲਈ ਅਤੇ ਇਸ ਬਾਰੇ ਜਾਗਰੂਕਤਾ ਵਧਾਉਣ ਲਈ ਅਹਿਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਸ਼ਵਗੰਧਾ ਉਪਰ ਪਰੰਪਰਿਕ ਤੇ ਅੱਜ ਦੇ ਸਮੇਂ ਵਿੱਚ ਸਿਹਤ ਲਈ ਫਾਇਦਿਆਂ ਬਾਬਤ ਵਿਸ਼ੇਸ਼ ਚਰਚਾ ਹੋਵੇਗੀ।

ਕੇਂਦਰੀ ਆਯੁਰਵੈਦਿਕ ਖੋਜ਼ ਸੰਸਥਾਨ ਪਟਿਆਲਾ ਵਿਖੇ ਗੱਲਬਾਤ ਕਰਦਿਆਂ ਸੰਸਥਾ ਦੇ ਡਾਇਰੈਕਟਰ ਡਾ. ਸੋਮਾ ਮੂਰਤੀ ਨੇ ਦੱਸਿਆ ਕਿ ਇਸ ਵਿਸ਼ਵ ਪੱਧਰੀ ਸੰਮੇਲਨ ਦਾ ਵਿਸ਼ਾ ”ਸਿਹਤ ਤੇ ਤੰਦਰੁਸਤੀ ਦਾ ਵਿਗਿਆਨ ਤੇ ਅਭਿਆਸ ਦਰਮਿਆਨ ਸੰਤੁਲਨ ਬਹਾਲ” ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਸਮੇਤ 100 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ”ਅਸ਼ਵਗੰਧਾ: ਪ੍ਰੰਪਰਾਗਤ ਬੁੱਧੀ ਤੋਂ ਗਲੋਬਲ ਪ੍ਰਭਾਵ ਤੱਕ ਉਪਰ ਇੱਕ ਵਿਸ਼ੇਸ਼ ਸੰਮੇਲਨ ਵੀ ਹੋਵੇਗਾ।ਇਹ ਭਾਰਤ ਦੀ ਇਸ ਪੁਰਾਤਨ ਔਸ਼ਧੀ ਪੌਦੇ ਦੀ ਮਹੱਤਤਾ ਨੂੰ ਵੀ ਉਜਾਗਰ ਕਰੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande