
ਫਾਜ਼ਿਲਕਾ 9 ਦਸੰਬਰ (ਹਿੰ. ਸ.)। ਸਹਾਇਕ ਟਰਾਂਸਪੋਰਟ ਅਫਸਰ ਸੁਖਚਰਨ ਸਿੰਘ ਨੇ ਦੱਸਿਆ ਕਿ ਸਾਲ 2023 ਤੋਂ ਰੁਟੀਨ ਵਿਚ ਆਨਲਾਈਨ ਚਲਾਨ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਕਾਫੀ ਗਿਣਤੀ ਵਿਚ ਗੱਡੀ ਮਾਲਕਾਂ ਵੱਲੋਂ ਚਲਾਨ ਭਰ ਦਿੱਤੇ ਗਏ ਹਨ ਪਰ ਫਿਰ ਵੀ ਕੀਤੇ ਗਏ ਚਲਾਨਾਂ ਵਿਚੋਂ ਤਕਰੀਬਨ 521 ਦੇ ਚਲਾਨਾਂ ਦਾ ਭੁਗਤਾਨ ਬਕਾਇਆ ਹਨ ।
ਉਨ੍ਹਾਂ ਗੱਡੀ ਮਾਲਕਾਂ ਨੂੰ ਕਿਹਾ ਜਾਂਦਾ ਹੈ ਕਿ ਜਲਦ ਤੋਂ ਜਲਦ ਚਲਾਨਾਂ ਦਾ ਭੁਗਤਾਨ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ