ਬਾਬਾ ਫਰੀਦ ਦੇ ਆਗਮਨ ਪੁਰਬ ਮੌਕੇ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਜਿਲ੍ਹਾਂ ਵਾਸੀਆਂ ਨੂੰ ਵਧਾਈ ਦਿੱਤੀ
ਫ਼ਰੀਦਕੋਟ, 22 ਸਤੰਬਰ (ਹਿੰ. ਸ.)। ਮਹਾਨ ਸੂਫ਼ੀ ਸੰਤ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਜ਼ਿਲ੍ਹੇ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਨੇ ਲੋਕਾਂ ਨੂੰ ਸੱਚ, ਨਿਮਰਤਾ ਅਤੇ ਸਾਦਗੀ ਨਾਲ ਜੀਵਨ ਬਿਤਾਉਣ ਦੀ ਸਿੱਖਿਆ ਦਿੱਤੀ। ਉਹਨ
.


ਫ਼ਰੀਦਕੋਟ, 22 ਸਤੰਬਰ (ਹਿੰ. ਸ.)। ਮਹਾਨ ਸੂਫ਼ੀ ਸੰਤ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਜ਼ਿਲ੍ਹੇ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਨੇ ਲੋਕਾਂ ਨੂੰ ਸੱਚ, ਨਿਮਰਤਾ ਅਤੇ ਸਾਦਗੀ ਨਾਲ ਜੀਵਨ ਬਿਤਾਉਣ ਦੀ ਸਿੱਖਿਆ ਦਿੱਤੀ। ਉਹਨਾਂ ਦੇ ਉਪਦੇਸ਼ ਲੋਕਾਂ ਨੂੰ ਆਪਸੀ ਮਿਲਵਰਤਣ, ਪਿਆਰ ਅਤੇ ਅਮਨ-ਸ਼ਾਂਤੀ ਦੇ ਰਸਤੇ ’ਤੇ ਲੈ ਜਾਣ ਵਾਲੇ ਹਨ। ਜੇ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਸਮਾਜ ਵਿੱਚੋਂ ਬਹੁਤ ਸਾਰੀਆਂ ਬੁਰਾਈਆਂ ਆਪ ਹੀ ਦੂਰ ਹੋ ਸਕਦੀਆਂ ਹਨ।ਮੈਡਮ ਪੂਨਮਦੀਪ ਕੌਰ ਨੇ ਕਿਹਾ ਕਿ ਬਾਬਾ ਫਰੀਦ ਜੀ ਮਹਾਨ ਸੂਫ਼ੀ ਸੰਤ ਸਨ, ਜਿਨ੍ਹਾਂ ਦੀ ਬਾਣੀ ਮਨੁੱਖ ਨੂੰ ਮਾਨਸਿਕ ਅਤੇ ਆਤਮਿਕ ਤੌਰ ’ਤੇ ਤ੍ਰਿਪਤ ਕਰਦੀ ਹੈ। ਉਹ ਇੱਕ ਦੂਰਦਰਸ਼ੀ ਅਤੇ ਵਿਲੱਖਣ ਪ੍ਰਤੀਭਾ ਦੇ ਮਾਲਕ ਸਨ, ਜਿਨ੍ਹਾਂ ਨੇ ਸਮਾਜ ਨੂੰ ਮਿੱਠਤ ਨਾਲ ਜੀਵਨ ਜੀਊਣ ਦਾ ਸੁਨੇਹਾ ਦਿੱਤਾ । ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਬਾਣੀ ਅੱਜ ਵੀ ਸਾਡੇ ਲਈ ਮਾਰਗਦਰਸ਼ਕ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਮੁੱਲਾਂ ਵੱਲ ਪ੍ਰੇਰਿਤ ਕਰਦੀ ਰਹੇਗੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande