ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਸਤੰਬਰ (ਹਿੰ. ਸ.)। ਕੈਂਪ ਇੰਚਾਰਜ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਸੀ-ਪਾਈਟ ਕੈਂਪ, ਲਾਲੜੂ ਵਿਖੇ ਅਗਨੀਵੀਰ, ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਵਿਚ ਨੌਜਵਾਨਾਂ ਦੀ ਭਰਤੀ ਸਬੰਧੀ ਸਿਖਲਾਈ ਕੈਂਪ ਸ਼ੁਰੂ ਹੈ।
ਉਨ੍ਹਾਂ ਦੱਸਿਆ ਕਿ ਲਾਲੜੂ ਕੈਂਪ ਵਿਖੇ ਇਸ ਭਰਤੀ ਸਬੰਧੀ ਲਿਖਤੀ ਅਤੇ ਫਿਜੀਕਲ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਹਿਣਾ, ਖਾਣਾ, ਪੜਾਈ ਅਤੇ ਫਿਜੀਕਲ ਟੈਸਟ ਦੀ ਤਿਆਰੀ ਸਾਰਾ ਕੁੱਝ ਬਿਲਕੁਲ ਮੁਫਤ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਵਧੇਰੇ ਜਾਣਾਕਾਰੀ ਲਈ 9815077512 ਅਤੇ 7658816457 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ