ਨਾਗਪੁਰ, 23 ਸਤੰਬਰ (ਹਿੰ.ਸ.)। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਆਪਣੇ ਸਾਰੇ ਤਿਉਹਾਰ ਅਤੇ ਜਸ਼ਨ ਰਵਾਇਤੀ ਹਿੰਦੂ ਕੈਲੰਡਰ ਅਨੁਸਾਰ ਮਨਾਉਂਦਾ ਹੈ। ਹਾਲਾਂਕਿ ਇਸ ਸਾਲ, ਸੰਘ ਦੇ ਸ਼ਤਾਬਦੀ ਸਾਲ ਦੇ ਸੰਦਰਭ ’ਚ ਵਿਸ਼ੇਸ਼ ਯਤਨ ਕਰਦੇ ਹੋਏ ਅੰਗਰੇਜ਼ੀ ਕੈਲੰਡਰ ਦੀ ਮਿਤੀ ਅਤੇ ਹਿੰਦੂ ਕੈਲੰਡਰ ਦੀ ਤਾਰੀਖ ਦੋਵਾਂ ਦੇ ਸੁਮੇਲ ਦਾ ਸੰਤੁਲਨ ਸਥਾਪਿਤ ਕੀਤਾ ਗਿਆ ਹੈ।
ਪੰਚਾਂਗ ਦੀ ਤਾਰੀਖ ਅਤੇ ਅੰਗਰੇਜ਼ੀ ਮਿਤੀ ਦਾ ਤਾਲਮੇਲ :
ਸੰਘ ਦੀ ਸਥਾਪਨਾ 27 ਸਤੰਬਰ, 1925 ਨੂੰ ਨਾਗਪੁਰ ਵਿੱਚ, ਵਿਜੇਦਸ਼ਮੀ 'ਤੇ, ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਵੱਲੋਂ ਕੀਤੀ ਗਈ ਸੀ। ਇਸ ਸਾਲ, ਸ਼ਤਾਬਦੀ ਮਨਾਉਣ ਦੇ ਅਵਸਰ ’ਤੇ ਸੰਘ ਨੇ ਅੰਗਰੇਜ਼ੀ ਤਾਰੀਖ ਅਤੇ ਪੰਚਾਂਗ ਦੀ ਮਿਤੀ ਦਾ ਤਾਲਮੇਲ ਸਥਾਪਿਤ ਕਰਦੇ ਹੋਏ, 27 ਸਤੰਬਰ ਨੂੰ ਪਥੰਸਚਲਨ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਸੰਘ ਦਾ ਮੁੱਖ ਸਮਾਗਮ 2 ਅਕਤੂਬਰ ਨੂੰ ਰੇਸ਼ਮਬਾਗ ਮੈਦਾਨ ਵਿੱਚ ਆਯੋਜਿਤ ਹੋਵੇਗਾ।
ਪਥਸੰਚਲਨ ਅਤੇ ਪ੍ਰੋਗਰਾਮ ਦੀ ਰੂਪ-ਰੇਖਾ :
ਸੰਘ ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਸ਼੍ਰੀ ਸੁਨੀਲ ਆਂਬੇਕਰ ਨੇ ਦੱਸਿਆ ਕਿ ਇਸ ਸਾਲ 27 ਸਤੰਬਰ ਨੂੰ ਨਾਗਪੁਰ ਸ਼ਹਿਰ ਦੇ ਤਿੰਨ ਵੱਖ-ਵੱਖ ਸਥਾਨਾਂ ਤੋਂ ਇੱਕੋ ਸਮੇਂ ਪਥ ਸੰਚਲਨ ਸ਼ੁਰੂ ਹੋਵੇਗਾ। ਇਸ ਪਥ ਸੰਚਲਨ ’ਚ ਹਜ਼ਾਰਾਂ ਸਵੈਮਸੇਵਕ ਹਿੱਸਾ ਲੈਣਗੇ ਅਤੇ ਮੁੱਖ ਸਥਾਨਾਂ ਜ਼ੀਰੋ ਮਾਈਲ ਅਤੇ ਵੈਰਾਇਟੀ ਚੌਕ 'ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ।
ਤਿੰਨੇ ਦਲ ਅੰਤ ’ਚ ਵੈਰਾਇਟੀ ਚੌਕ, ਸੀਤਾਬੁਲਡੀ ਵਿਖੇ ਇਕੱਠੇ ਹੋਣਗੇ, ਜਿੱਥੇ ਸਰਸੰਘਚਾਲਕ ਡਾ. ਮੋਹਨ ਭਾਗਵਤ ਪਥਸੰਚਲਨ ਦਾ ਨਿਰੀਖਣ ਕਰਨਗੇ।
ਮੁੱਖ ਸਮਾਗਮ 2 ਅਕਤੂਬਰ ਨੂੰ :
ਵਿਜੇਦਸ਼ਮੀ ਦਾ ਮੁੱਖ ਸਮਾਗਮ ਪੰਚਾਂਗ ਦੇ ਅਨੁਸਾਰ, 2 ਅਕਤੂਬਰ ਨੂੰ ਰੇਸ਼ਮਬਾਗ ਮੈਦਾਨ ਵਿੱਚ ਹੋਵੇਗਾ। ਇਸ ਮੌਕੇ ’ਤੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਭਾਸ਼ਣ ਦੇਣਗੇ, ਅਤੇ ਸਰਸੰਘਚਾਲਕ ਡਾ. ਮੋਹਨ ਭਾਗਵਤ ਵੀ ਸੰਬੋਧਨ ਕਰਨਗੇ। ਆਂਬੇਕਰ ਦੇ ਅਨੁਸਾਰ, ਪਿਛਲੇ ਸਾਲ ਵਰਦੀ ਵਿੱਚ 7,000 ਸਵੈਮਸੇਵਕ ਵਿਜੇਦਸ਼ਮੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ। ਇਸ ਸਾਲ, ਇਹ ਗਿਣਤੀ ਤਿੰਨ ਗੁਣਾ ਹੋਣ ਦੀ ਉਮੀਦ ਹੈ।
ਅੰਤਰਰਾਸ਼ਟਰੀ ਨੁਮਾਇੰਦਿਆਂ ਦੀ ਹਾਜ਼ਰੀ :
ਇਸ ਸਾਲ ਦੇ ਵਿਜੇਦਸ਼ਮੀ ਜਸ਼ਨਾਂ ਵਿੱਚ ਅਮਰੀਕਾ, ਥਾਈਲੈਂਡ, ਇੰਡੋਨੇਸ਼ੀਆ, ਦੱਖਣੀ ਅਫਰੀਕਾ ਅਤੇ ਘਾਨਾ ਵਰਗੇ ਦੇਸ਼ਾਂ ਦੇ ਅੰਤਰਰਾਸ਼ਟਰੀ ਨੁਮਾਇੰਦੇ ਹਿੱਸਾ ਲੈਣਗੇ। ਨਾਲ ਹੀ, ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਲਿਤਾ, ਡੈਕਨ ਇੰਡਸਟਰੀਜ਼ ਗਰੁੱਪ ਦੇ ਸ਼੍ਰੀ ਕੇ.ਵੀ. ਕਾਰਤਿਕ, ਅਤੇ ਬਜਾਜ ਫਿਨਸਰਵ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੰਜੀਵ ਬਜਾਜ ਵੀ ਮੌਜੂਦ ਰਹਿਣਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ