ਬਾਰਸੀਲੋਨਾ, 24 ਸਤੰਬਰ (ਹਿੰ.ਸ.)। ਸਪੇਨ ਦੇ ਅੰਤਰਰਾਸ਼ਟਰੀ ਮਿਡਫੀਲਡਰ ਗਾਵੀ ਦੇ ਗੋਡੇ ਦੀ ਸਰਜਰੀ ਤੋਂ ਬਾਅਦ ਫਰਵਰੀ ਜਾਂ ਮਾਰਚ ਤੱਕ ਖੇਡ ਤੋਂ ਬਾਹਰ ਰਹਿਣ ਦੀ ਉਮੀਦ ਹੈ। ਐਫਸੀ ਬਾਰਸੀਲੋਨਾ ਦੀ ਵੈੱਬਸਾਈਟ ਨੇ ਮੰਗਲਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਗਾਵੀ ਦੇ ਸੱਜੇ ਗੋਡੇ 'ਤੇ ਆਰਥਰੋਸਕੋਪੀ ਹੋਈ ਹੈ, ਜਿਸ ਵਿੱਚ ਸਰਜਰੀ ਨਾਲ ਉਨ੍ਹਾਂ ਦੇ ਮੇਡੀਅਲ ਮੇਨਿਸਕਸ ਨੂੰ ਸੁਰੱਖਿਅਤ ਰੱਖਿਆ ਗਿਆ। ਕਲੱਬ ਨੇ ਦੱਸਿਆ ਕਿ ਉਨ੍ਹਾਂ ਦੀ ਰਿਕਵਰੀ ਵਿੱਚ ਲਗਭਗ ਚਾਰ ਤੋਂ ਪੰਜ ਮਹੀਨੇ ਲੱਗ ਸਕਦੇ ਹਨ।
ਗਾਵੀ ਨੂੰ ਆਖਰੀ ਅੰਤਰਰਾਸ਼ਟਰੀ ਬ੍ਰੇਕ ਤੋਂ ਪਹਿਲਾਂ ਸਿਖਲਾਈ ਦੌਰਾਨ ਸੱਟ ਲੱਗੀ ਸੀ। ਉਨ੍ਹਾਂ ਨੂੰ ਸ਼ੁਰੂ ਵਿੱਚ ਕੰਜ਼ਰਵੇਟਿ ਇਲਾਜ ਦਿੱਤਾ ਗਿਆ, ਪਰ ਜਦੋਂ ਉਹ ਉਮੀਦ ਅਨੁਸਾਰ ਸੁਧਾਰ ਨਹੀਂ ਹੋਇਆ, ਤਾਂ ਆਪ੍ਰੇਸ਼ਨ ਦਾ ਫੈਸਲਾ ਕੀਤਾ ਗਿਆ। ਜ਼ਿਕਰਹੈ ਕਿ ਗਾਵੀ ਨੂੰ ਨਵੰਬਰ 2023 ਵਿੱਚ ਸਪੇਨ ਲਈ ਖੇਡਦੇ ਸਮੇਂ ਇਸੇ ਗੋਡੇ ਵਿੱਚ ਗੰਭੀਰ ਲਿਗਾਮੈਂਟ ਸੱਟ ਲੱਗੀ ਸੀ, ਜਿਸ ਕਾਰਨ ਉਹ ਲਗਭਗ ਇੱਕ ਸਾਲ ਤੱਕ ਖੇਡ ਤੋਂ ਬਾਹਰ ਰਹੇ।
ਇਸ ਦੌਰਾਨ, ਬਾਰਸੀਲੋਨਾ ਦੇ ਇੱਕ ਹੋਰ ਖਿਡਾਰੀ, ਫਰਮਿਨ ਲੋਪੇਜ਼, ਕਮਰ ਦੀ ਸੱਟ ਕਾਰਨ ਤਿੰਨ ਹਫ਼ਤਿਆਂ ਲਈ ਖੇਡ ਤੋਂ ਬਾਹਰ ਰਹਿਣਗੇ, ਜਦੋਂ ਕਿ ਲਮਿਨ ਯਾਮਲ ਵੀ ਪਿਛਲੇ ਹਫ਼ਤੇ ਪੇਡੂ ਦੀ ਸਮੱਸਿਆ ਕਾਰਨ ਖੇਡ ਤੋਂ ਦੂਰ ਰਹੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ