ਫਾਜ਼ਿਲਕਾ 24 ਸਤੰਬਰ (ਹਿੰ. ਸ.)। ਅੰਮ੍ਰਿਤਸਰ ਜਿਲ ਦੀ ਅਜਨਾਲਾ ਤਹਿਸੀਲ ਦੇ ਪਿੰਡ ਧਾਰੀਵਾਲ ਕਲੇਰ ਨੂੰ ਅਫਰੀਕਣ ਸਵਾਈਨ ਫੀਵਰ ਬਿਮਾਰੀ ਕਾਰਨ ਇਨਫੈਕਟਿਡ ਜੋਨ ਐਲਾਨਿਆ ਗਿਆ ਹੈ। ਪਿੰਡ ਤੋਂ ਇਕ ਕਿਲੋਮੀਟਰ ਦਾ ਘੇਰਾ ਇਹ ਜੋਨ ਹੋਵੇਗਾ ਜਦੋਂ ਕਿ ਪਿੰਡ ਤੋਂ 10 ਕਿਲੋਮੀਟਰ ਦੇ ਜੋਨ ਨੂੰ ਸਰਵਿਲਾਂਸ ਜੋਨ ਐਲਾਨਿਆ ਗਿਆ ਹੈ। ਇਹ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ ਹੈ । ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੱਥੇ ਅਫਰੀਕਨ ਸਵਾਈਨ ਫੀਵਰ ਨਾਂ ਦੀ ਬਿਮਾਰੀ ਸੂਰਾਂ ਵਿੱਚ ਪਾਈ ਗਈ ਹੈ ਜਿਸ ਕਾਰਨ ਇਸ ਪਿੰਡ ਤੋਂ ਜਿੰਦਾ ਜਾ ਮੁਰਦਾ ਸੂਰ ਜਾਂ ਸੂਰਾਂ ਦਾ ਫੀਡ ਜਾਂ ਕੋਈ ਵੀ ਸੂਰ ਪਾਲਣ ਨਾਲ ਸੰਬੰਧਿਤ ਹੋਰ ਸਮਾਨ ਇਥੋਂ ਲੈ ਕੇ ਜਾਣ ਅਤੇ ਲੈ ਕੇ ਆਉਣ ਤੇ ਪਾਬੰਦੀ ਲਗਾਈ ਗਈ ਹੈ। ਜਨ ਹਿੱਤ ਵਿੱਚ ਇਹ ਸੂਚਨਾ ਜਾਰੀ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ