ਜਲੰਧਰ , 24 ਸਤੰਬਰ (ਹਿੰ.ਸ.)|
ਸਹਾਇਕ ਕਮਿਸ਼ਨਰ (ਆਬਕਾਰੀ) ਰੇਂਜ ਜਲੰਧਰ ਵੈਸਟ ਨਵਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ (ਆਬਕਾਰੀ) ਐਸ.ਕੇ.ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਈ.ਓ. ਜਸਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਵੈਸਟ ਬੀ ਵਲੋਂ ਐਕਸਾਈਜ਼ ਸਰਕਲ ਬਸਤੀਆਂ ਦੇ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਢੀਂਡਸਾ ਵਲੋਂ ਐਕਸਾਈਜ਼ ਪੁਲਿਸ ਸਮੇਤ ਬੀਤੀ ਰਾਤ ਬਸਤੀ ਸ਼ੇਖ ਰੋਡ ਤੋਂ ਗੁਰੂ ਰਵਿਦਾਸ ਚੌਂਕ (ਨਜ਼ਦੀਕ ਚਿੱਟਾ ਸਕੂਲ) ਤੱਕ ਨਾਕਾ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਨਾਕੇ ਦੌਰਾਨ ਇੱਕ ਹੋਂਡਾ ਅਮੇਜ਼ ਕਾਰ ਨੰਬਰ ਪੀ.ਬੀ.08 ਈ ਜ਼ੈਡ- 7860 ਨੂੰ ਚੈਕਿੰਗ ਲਈ ਰੋਕਿਆ ਗਿਆ ਅਤੇ ਜਾਂਚ ਕਰਨ 'ਤੇ ਉਸ ਵਿਚੋਂ 27 ਕੇਸ (324 ਬੋਤਲਾਂ) ਪੰਜਾਬ ਕਿੰਗ ਵਿਸਕੀ ਬਰਾਮਦ ਹੋਈਆਂ।
ਸਹਾਇਕ ਕਮਿਸ਼ਨਰ (ਆਬਕਾਰੀ) ਨੇ ਅੱਗੇ ਦੱਸਿਆ ਕਿ ਕਾਰ ਸਵਾਰ ਦੀਪਕ ਮਹਿਤਾ ਪੁੱਤਰ ਕਿਸ਼ੋਰ ਚੰਦ, ਨਿਵਾਸੀ ਮਕਾਨ ਨੰਬਰ 6-ਸੀ, ਈਸ਼ਵਰ ਨਗਰ, ਘਾਸ ਮੰਡੀ, ਕਾਲਾ ਸੰਘਿਆ ਰੋਡ ਅਤੇ ਗਗਨਵੀਰ ਸਿੰਘ ਪੁੱਤਰ ਅਵਤਾਰ ਸਿੰਘ, ਨਿਵਾਸੀ ਮਕਾਨ ਨੰਬਰ 1082, ਗੁਰੂ ਨਗਰ, ਬਸਤੀ ਮਿੱਠੂ ਦੇ ਖ਼ਿਲਾਫ਼ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਵਿੱਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ।ਸਹਾਇਕ ਕਮਿਸ਼ਨਰ ਨਵਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਜਾਇਜ਼ ਤਸਕਰੀ ਖਿਲਾਫ਼ ਵਿਭਾਗ ਵਲੋਂ ਨਾਕੇ ਲਗਾਕੇ ਲਗਾਤਾਰ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ