10ਵਾਂ ਨੈਸ਼ਨਲ ਆਯੂਰਵੈਦਾ ਦਿਵਸ ਤੇ ਲਗਾਇਆ ਮੁਫ਼ਤ ਆਯੂਰਵੈਦਿਕ ਕੈਂਪ
ਫਾਜ਼ਿਲਕਾ 24 ਸਤੰਬਰ (ਹਿੰ. ਸ.)। ਡਾਇਰੈਕਟਰ ਆਫ ਆਯੂਰਵੈਦਾ ਪੰਜਾਬ ਡਾਕਟਰ ਰਵੀ ਕੁਮਾਰ ਦੂਮਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੂਸ਼ ਵਿਭਾਗ ਫਾਜ਼ਿਲਕਾ ਵੱਲੋਂ 10ਵਾਂ ਆਯੂਰਵੈਦਾ ਦਿਵਸ ਅਗਰਵਾਲ ਆਸ਼ਰਮ ਵਿਖੇ ਮਨਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾਕਟਰ ਰਵੀ ਕਾਂ
.


ਫਾਜ਼ਿਲਕਾ 24 ਸਤੰਬਰ (ਹਿੰ. ਸ.)। ਡਾਇਰੈਕਟਰ ਆਫ ਆਯੂਰਵੈਦਾ ਪੰਜਾਬ ਡਾਕਟਰ ਰਵੀ ਕੁਮਾਰ ਦੂਮਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੂਸ਼ ਵਿਭਾਗ ਫਾਜ਼ਿਲਕਾ ਵੱਲੋਂ 10ਵਾਂ ਆਯੂਰਵੈਦਾ ਦਿਵਸ ਅਗਰਵਾਲ ਆਸ਼ਰਮ ਵਿਖੇ ਮਨਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾਕਟਰ ਰਵੀ ਕਾਂਤ ਮਦਾਨ ਨੇ ਦੱਸਿਆ ਕਿ ਇਸ ਕੈਂਪ ਵਿਚ ਲਗਭਗ 400 ਮਰੀਜਾ ਨੇ ਲਾਭ ਚੁੱਕਿਆ ਹੈ ਤੇ ਕੈਂਪ ਦੀ ਸ਼ੁਰੂਆਤ ਡਾਕਟਰ ਰਵੀ ਕਾਂਤ ਮਦਾਨ ਵੱਲੋਂ ਧਨਵੰਤਰੀ ਪੂਜਾ ਨਾਲ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਵਲੋ ਆਯੂਰਵੇਦ ਦਿਵਸ ਦੀ ਮਹੱਤਤਾ ਅਤੇ ਲੋਕਾਂ ਨੂੰ ਵਧੀਆ ਜੀਵਨ ਸ਼ੈਲੀ ਲਈ ਜਰੂਰੀ ਅਹਾਰ ਵਿਹਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਕੈਂਪ ਵਿਚ ਮੈਡੀਸੀਨਲ ਪੌਦੇ ਵੀ ਵੰਡੇ ਗਏ। ਕੈਂਪ ਵਿਚ ਜਿਲੇ ਭਰ ਦੀ ਆਯੂਸ਼ ਵਿਭਾਗ ਦੀ ਟੀਮ ਨੇ ਹਿੱਸਾ ਲਿਆ ਕੈਂਪ ਵਿਚ ਗੁਦਾ ਰੋਗਾ ਦਾ ਚੈੱਕਅਪ ਡਾਕਟਰ ਵਨੀਤ ਅਰੋੜਾ, ਅੱਖਾ ਦਾ ਚੈੱਕਅਪ ਡਾਕਟਰ ਵਿਨੋਦ ਕੁਮਾਰ ਵਰਮਾ ਵਲੋ ਕੀਤਾ ਗਿਆ। ਅਗਨੀ ਕਰਮ ਤੇ ਪੰਚਕਰਮਾ ਸੰਬਧੀ ਮਰੀਜ ਡਾਕਟਰ ਅਮਿਤ ਕੁਮਾਰ ਵਲੋ ਅਤੇ ਡਾਕਟਰ ਸਤਪਾਲ ਵਲੋ ਚਮੜੀ ਅਤੇ ਪੇਟ ਦੇ ਰੋਗਾ ਦਾ ਚੈੱਕਅਪ ਕੀਤਾ ਗਿਆ । ਡਾਕਟਰ ਅਮਨਦੀਪ ਕੌਰ, ਡਾਕਟਰ ਪਰਵਿੰਦਰ ਕੌਰ,ਡਾਕਟਰ ਰਾਜੇਸ਼ ਕੁਮਾਰ ਜੌਹਰ ਵੱਲੋ ਪ੍ਰਕਿਰਤੀ ਪ੍ਰੀਕਸ਼ਨ ,ਡਾਕਟਰ ਇੰਦਰਾ ਅਤੇ ਡਾਕਟਰ ਸਾਇਨਾ ਵਲੋ ਕੈਂਪ ਵਿਚ ਲੋਕਾਂ ਨੂੰ ਮਧੂਮੇਹ ਆਦਿ ਬਿਮਾਰੀਆਂ ਵਿਚ ਖਾਣ ਪੀਣ ਸਬੰਧੀ ਜਾਗਰੂਕ ਕੀਤਾ ਗਿਆ।ਉਪਵੈਦਾ ਦੀ ਟੀਮ ਵੱਲੋਂ ਮੁਫ਼ਤ ਦਵਾਈਆਂ ਅਤੇ ਮੈਡੀਸਿਨਲ ਪੌਦੇ ਵੰਡੇ ਗਏ ।

ਕੈਂਪ ਵਿਚ ਐਨ. ਆਈ.ਐਮ.ਏ ਦੇ ਪ੍ਰਧਾਨ ਅਤੇ ਰਿਟਾਇਰਡ ਜਿਲਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਰਵੀ ਕਾਂਤ ਗਗਨੇਜਾ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਕੈਂਪ ਦੌਰਾਨ ਜਿਲੇ ਵਿਚ ਵਧੀਆ ਕੰਮ ਕਰਦੇ ਏ.ਐਮ.ਓ , ਉਪਵੈਦ ਅਤੇ ਦਫਤਰ ਦੇ ਸਟਾਫ਼ ਨੂੰ ਵੀ ਸਨਮਾਨਿਤ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande