ਜਲੰਧਰ , 24 ਸਤੰਬਰ (ਹਿੰ.ਸ.)|
ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪਹਿਲੀ ਜੁਲਾਈ 2025 ਤੋਂ 30 ਸਤੰਬਰ 2025 ਤੱਕ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਵਿੱਤੀ ਸੰਤ੍ਰਿਪਤੀ ਮੁਹਿੰਮ ਤਹਿਤ ਕੈਂਪ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਯੂਕੋ ਬੈਂਕ ਜ਼ੋਨਲ ਦਫ਼ਤਰ ਜਲੰਧਰ ਵੱਲੋਂ 25 ਸਤੰਬਰ 2025 ਨੂੰ ਜ਼ਿਲ੍ਹੇ ਦੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਮੈਗਾ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਤੋਂ ਖੇਤਰੀ ਡਾਇਰੈਕਟਰ ਵਿਵੇਕ ਸ਼੍ਰੀਵਾਸਤਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਯੂਕੋ ਬੈਂਕ ਦੇ ਜ਼ੋਨਲ ਪ੍ਰਬੰਧਕ ਰਾਹੁਲ ਰੰਜਨ, ਮੁੱਖ ਦਫ਼ਤਰ ਕਲਕੱਤਾ ਤੋਂ ਉੱਚ ਅਧਿਕਾਰੀ ਅਤੇ ਹੋਰਨਾਂ ਬੈਂਕਾਂ ਦੇ ਉੱਚ ਅਧਿਕਾਰੀ ਵੀ ਸ਼ਮੂਲੀਅਤ ਕਰਨਗੇ।
ਲੀਡ ਜ਼ਿਲ੍ਹਾ ਮੈਨੇਜਰ ਐਮ.ਐਸ. ਮੋਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਲੋਕਾਂ ਨੂੰ ਸਸਤੀਆਂ ਬੀਮਾ ਯੋਜਨਾਵਾਂ, ਪੈਨਸ਼ਨ ਸਕੀਮ ਅਤੇ ਜਨ-ਧਨ ਯੋਜਨਾ ਤਹਿਤ ਨਵੇਂ ਖਾਤੇ ਖੁੱਲ੍ਹਵਾਉਣ ਅਤੇ ਪੁਰਾਣੇ ਬੰਦ ਪਏ ਖਾਤੇ ਚਾਲੂ ਕਰਵਾਉਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਵੀਰਵਾਰ ਸਵੇਰੇ 11 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਕੈਂਪ ਵਿੱਚ ਬੈਂਕਾਂ ਦੇ ਉੱਚ ਅਧਿਕਾਰੀਆਂ ਅਤੇ ਨਜ਼ਦੀਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ