ਫਾਜ਼ਿਲਕਾ 24 ਸਤੰਬਰ (ਹਿੰ. ਸ.)। ਜਿਲ੍ਹਾ ਰੋਜ਼ਗਾਰ ਅਫਸਰ ਵੈਸ਼ਾਲੀ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਮਿਤੀ 25 ਸਤੰਬਰ 2025 ਦਿਨ ਵੀਰਵਾਰ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਫਾਜਿਲਕਾ ਵਿਖੇ ਇਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆਂ ਕਿ ਇਸ ਪਲੇਸਮੈਂਟ ਕੈਂਪ ਵਿੱਚ ਪੇਟੀਅਮ ਕੰਪਨੀ ਦੁਆਰਾ ਫੀਲਡ ਐਕਸੀਕੁੳਟਿਵ ਅਤੇ ਪੁਖਰਾਜ ਐਲਥ ਕੇਅਰ ਵੱਲੋਂ ਸੇਲਸ ਐਕਸੀਕੁੳਟਿਵ ਅਤੇ ਅਸੀਟੈਂਟ ਮੈਨੇਜਰ ਲਈ ਇਟਰਵਿਊ ਲਿਆ ਜਾਣਾ ਹੈ। ਪੇਟੀਅਮ ਕੰਪਨੀ ਵੱਲੋਂ 50 (ਮਰਦ ਅਤੇ ਔਰਤ) ਅਸਾਮੀਆਂ ਲਈ ਘੱਟੋ ਦਸਵੀ ਪਾਸ ਅਤੇ ਉਮਰ 18 ਤੋਂ 30 ਸਾਲ ਤੱਕ ਹੋਣੀ ਲਾਜਮੀ ਹੈ।ਪੁਖਰਾਜ ਹੈਲਥ ਕੇਅਰ ਕੰਪਨੀ 30 ਅਸਾਮੀਆਂ(ਕੇਵਲ ਔਰਤਾਂ) ਘੱਟੋ ਘੱਟ 12ਵੀ ਪਾਸ ਅਤੇ ਉਮਰ ਸੀਮਾ 18 ਤੋਂ 26 ਤੱਕ ਹੋਣੀ ਲਾਜਮੀ ਹੈ। ਪਲੇਸਮੈਂਟ ਅਫਸਰ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ ਭਲਕੇ ਸਵੇਰੇ 10:00 ਤੋਂ ਡੀਸੀ ਦਫ਼ਤਰ, ਏ ਬਲਾਕ, ਚੋਥੀ ਮੰਜਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 89060 22220, 98145 43684 ਅਤੇ 79861 15001 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ