ਗੁਰਦਾਸਪੁਰ 25 ਸਤੰਬਰ (ਹਿੰ. ਸ.)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਅਗੁਵਾਈ ਹੇਠ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਵੱਲੋਂ 40 ਟੀ ਬੀ ਮਰੀਜ਼ਾਂ ਨੂੰ ਚੰਗੀ ਖ਼ੁਰਾਕ ਲਈ ਰਾਸ਼ਨ ਵੰਡਿਆ ਗਿਆ।
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਸੰਸਥਾ ਦੇ ਕੰਮ ਦੀ ਤਾਰੀਫ਼ ਕੀਤੀ। ਉਨਾਂ ਕਿਹਾ ਕਿ ਟੀ. ਬੀ. ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਦੀ ਸਖ਼ਤ ਜ਼ਰੂਰਤ ਰਹਿੰਦੀ ਹੈ। ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਮਿਲੇ ਇਸ ਲਈ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਰੀਜ਼ਾਂ ਨੂੰ ਸਮੇਂ ਸਮੇਂ ਤੇ ਰਾਸ਼ਨ ਦਿੱਤਾ ਜਾ ਰਿਹਾ ਹੈ। ਅੱਜ ਵੀ ਅਗਰਵਾਲ ਸੰਮੇਲਨ ਵੱਲੋ 40 ਮਰੀਜ਼ਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਗਿਆ ਹੈ।
ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਰਾਜ ਪ੍ਰਧਾਨ ਸੁਰਿੰਦਰ ਅਗਰਵਾਲ, ਮਹਿਲਾ ਵਿੰਗ ਦੀ ਰਾਜ ਪ੍ਰਧਾਨ ਸਿਮਰਨ ਅਗਰਵਾਲ ਨੇ ਦੱਸਿਆ ਕਿ 60 ਮਰੀਜ਼ਾਂ ਨੂੰ ਬੀਤੇ ਦਿਨ ਬਟਾਲਾ ਵਿਚ ਮੁਫ਼ਤ ਰਾਸ਼ਨ ਦਿੱਤਾ ਗਿਆ ਸੀ ਅਤੇ ਹੁਣ 40 ਮਰੀਜ਼ਾਂ ਨੂੰ ਗੁਰਦਾਸਪੁਰ ਵਿਖੇ ਰਾਸ਼ਨ ਦਿੱਤਾ ਗਿਆ ਹੈ। ਰਾਸ਼ਨ ਵਿੱਚ ਹਾਈ ਪ੍ਰੋਟੀਨ ਪਦਾਰਥਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੌ ਮਰੀਜ਼ਾਂ ਦੀ ਸਿਹਤ ਵਿੱਚ ਸੁਧਾਰ ਹੋਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ