ਸੰਗਰੂਰ, 25 ਸਤੰਬਰ (ਹਿੰ. ਸ.)। ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣੇ ਹਨ। ਇਸ ਲਈ ਚਾਹਵਾਨ ਵਿਅਕਤੀ ਮਿਤੀ 25-09-2025 ਤੋਂ ਮਿਤੀ 03-10-2025 ਨੂੰ ਸ਼ਾਮ 5:00 ਵਜੇ ਤੱਕ ਸਬੰਧਤ ਸੇਵਾ ਕੇਂਦਰ ਵਿਖੇ ਨਿਰਧਾਰਿਤ ਫੀਸ ਅਦਾ ਕਰਕੇ ਆਪਣੀਆਂ ਦਰਖਾਸਤਾਂ ਦੇ ਸਕਦੇ ਹਨ।
ਨਿਸ਼ਚਿਤ ਮਿਤੀ ਅਤੇ ਸਮੇਂ ਤੋਂ ਬਾਅਦ ਅਪਲਾਈ ਕੀਤੀ ਗਈ ਦਰਖਾਸਤ ਮੰਨਣਯੋਗ ਨਹੀਂ ਹੋਵੇਗੀ। ਨਿਸ਼ਚਿਤ ਮਿਤੀ ਤੱਕ ਪ੍ਰਾਪਤ ਹੋਈਆਂ ਦਰਖਾਸਤਾਂ ਵਿੱਚੋਂ ਮਿਤੀ 08-10-2025 ਨੂੰ ਸਵੇਰੇ 11:00 ਵਜੇ ਮੀਟਿੰਗ ਹਾਲ, ਪਹਿਲੀ ਮੰਜ਼ਿਲ, ਦਫ਼ਤਰ ਡਿਪਟੀ ਕਮਿਸ਼ਨਰ, ਸੰਗਰੂਰ ਵਿਖੇ ਹਦਾਇਤਾਂ ਅਨੁਸਾਰ ਡਰਾਅ ਆਫ ਲਾਟਸ ਰਾਹੀਂ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ