ਪਟਿਆਲਾ, 25 ਸਤੰਬਰ (ਹਿੰ. ਸ.)। ਪਟਿਆਲਾ ਜ਼ੋਨ ਦੋ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਡਾ. ਰਜਨੀਸ਼ ਗੁਪਤਾ ਪ੍ਰਿੰਸੀਪਲ ਪੀਐਮਸ਼੍ਰੀ ਸਸਸਸ ਫ਼ੀਲਖ਼ਾਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਤੇ ਵਿੱਤ ਸਕੱਤਰ ਬਲਕਾਰ ਸਿੰਘ ਦੇ ਤਾਲਮੇਲ ਨਾਲ ਅਥਲੈਟਿਕਸ ਟੂਰਨਾਮੈਂਟ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ।
ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਨੇ ਦੱਸਿਆ ਕੀ 200 ਮੀਟਰ ਲੜਕੀਆਂ ਅੰਡਰ 14 ਜੇ ਮੁਕਾਬਲਿਆਂ ਵਿੱਚ ਸਮੀਰਾ ਨੇ ਪਹਿਲਾ, ਹੁਸਨਪ੍ਰੀਤ ਕੌਰ ਨੇ ਦੂਜਾ, ਖੁਸ਼ਪ੍ਰੀਤ ਕੌਰ ਨੇ ਤੀਜਾ, ਅੰਡਰ 17 ਲੜਕੀਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਮਨਮੀਤ ਕੌਰ ਨੇ ਪਹਿਲਾ, ਪ੍ਰਨਵੀ ਗੋਇਲ ਨੇ ਦੂਜਾ, ਨੰਦਨੀ ਨੇ ਤੀਜਾ, ਅੰਡਰ 19 ਲੜਕੀਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਗੁਰਮਨਦੀਪ ਕੌਰ ਨੇ ਪਹਿਲਾ ਸਨੇਹਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ 14 ਲੜਕਿਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਗੁਰਵੰਸ ਨੇ ਪਹਿਲਾ ਦਕਸ਼ ਨੇ ਦੂਜਾ,ਸਹਿਜਪ੍ਰੀਤ ਨੇ ਤੀਜਾ, ਅੰਡਰ 17 ਲੜਕਿਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਸੰਜੇ ਨੇ ਪਹਿਲਾ,ਮਹਿਤਾਬ ਸਿੰਘ ਨੇ ਦੂਜਾ,ਲਵਦੀਪ ਸਿੰਘ ਨੇ ਤੀਜਾ, ਅੰਡਰ 19 ਨੇ 200 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਮਨਜੋਤ ਸਿੰਘ ਨੇ ਪਹਿਲਾਂ,ਪ੍ਰਭਜੋਤ ਸਿੰਘ ਨੇ ਦੂਜਾ ਹਰ ਮਿਲਣ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ