ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਹਿੰ.ਸ.)। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋ ਘੱਟ ਲੜਕੇ ਦੀ ਉਮਰ ਦਾ ਵਿਆਹ ਕਰਾਉਣਾ ਕਾਨੂੰਨੀ ਅਪਰਾਧ ਹੈ। ਇਸ ਪ੍ਰਕਿਆ ਦੌਰਾਨ ਸ਼ਾਮਿਲ ਹੋਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਹੋਰ ਸਕੇ ਸਬੰਧੀ ਸਭ ਦੇ ਖਿਲਾਫ ਕਾਨੂੰਨ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਬਾਲ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਹਰ ਵਿਆਕਤੀ ਨੂੰ ਜੁਰਮਾਨਾ ਅਤੇ ਸਜ਼ਾ ਦੀ ਪ੍ਰਾਵਧਾਨ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਚਾਇਲਡ ਲਾਇਨ ਤੋਂ ਬਾਲ ਵਿਆਹ ਸਬੰਧੀ ਦੋ ਕੇਸ ਪ੍ਰਾਪਤ ਹੋਏ ਦੋਨਾਂ ਕੇਸਾਂ ਵਿੱਚ ਲੜਕੀ ਦੀ ਉਮਰ 18 ਸਾਲ ਤੋਂ ਘੱਟ ਸੀ ਮੌਕੇ ’ਤੇ ਪਹੁੰਚ ਕੇ ਦੋਨੋਂ ਬਾਲ ਵਿਆਹ ਰੁਕਵਾ ਦਿੱਤੇ ਗਏ। ਦੋਨਾਂ ਪਰਿਵਾਰਾ ਨੇ ਸ਼ਗਨ ਦੀ ਰਸਮ ਵੀ ਅਦਾ ਕੀਤੀ। ਦੋਨਾਂ ਪਿੰਡਾ ਦੀ ਪੰਚਾਇਤ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਜਦ ਤੱਕ ਲੜਕੀ ਦੀ ਉਮਰ 18 ਸਾਲ ਦੀ ਨਹੀ ਹੋ ਜਾਂਦੀ ਤਦ ਤੱਕ ਆਨੰਦ ਕਾਰਜ ਨਹੀ ਦਿੱਤੇ ਜਾਣਗੇ
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਵੱਲੋਂ ਪਿੰਡਾ ਵਿੱਚ ਗੁਰਦੁਆਰਾ ਸਾਹਿਬ ਦੇ ਪਾਠੀ ਸਾਹਿਬ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਆਨੰਦਕਾਰਜ ਕਰਵਾਉਣ ਤੋਂ ਪਹਿਲਾ ਬੱਚਿਆਂ ਦੇ ਦਸਤਾਵੇਜ ਚੈੱਕ ਕੀਤੇ ਅਤੇ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਆਨੰਦਕਾਰਜ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਮ ਲੋਕਾ ਨੂੰ ਬੇਨਤੀ ਕੀਤੀ ਗਈ ਕਿ ਜਦ ਤੱਕ ਬੱਚੀਆਂ 18 ਸਾਲ ਦੀਆ ਨਹੀ ਹੋ ਜਾਂਦੀਆ ਤੱਦ ਤੱਕ ਉਨ੍ਹਾਂ ਨੂੰ ਪੜਾਉ ਲਿਖਾਉ ਅਤੇ ਉਨ੍ਹਾ ਨੂੰ ਆਤਮਨਿਰਭਰ ਬਣਾਉ। ਗੁਰਦੁਆਰਾ ਸਾਹਿਬ ਦੇ ਪਾਠੀ ਅਤੇ ਮੰਦਿਰ ਦੇ ਪੁਜਾਰੀ ਅਤੇ ਹੋਰ ਧਾਰਮਿਕ ਸੰਸਥਾਵਾਂ ਜਿੱਥੇ ਵਿਆਹ ਕਰਵਾਏ ਜਾਂਦੇ ਹਨ। ਉਨ੍ਹਾਂ ਦੇ ਪ੍ਰਧਾਨ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਦੇ ਦਸਤਾਵੇਜ ਚੈੱਕ ਕਰਕੇ ਹੀ ਵਿਆਹ ਦੀ ਰਸਮ ਪੂਰੀ ਕੀਤੀ ਜਾਵੇ।
ਬਾਲ ਵਿਆਹ ਰੁਕਵਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਸੋਹਲਪ੍ਰੀਤ ਕੌਰ ਬਾਲ ਸੁਰੱਖਿਆ ਦਫਤਰ, ਪਰਮਜੀਤ ਕੌਰ ਕੇਸ ਵਰਕਰ ਚਾਇਲਡ ਲਾਇਨ, ਗੁਰਜੋਤ ਸਿੰਘ ਸੁਪਰਵਾਇਜਰ ਚਾਇਲਡ ਲਾਇਨ, ਮੁਹੰਮਦ ਲਤੀਫ ਅਲੀ ਕੇਸ ਵਰਕਰ ਚਾਇਲਡ ਲਾਇਨ, ਗਾਰੀਮਾ ਬੇਦੀ ਸੁਪਰਵਾਇਜਰ, ਨਿਸ਼ਾ ਰਾਣੀ ਸੁਪਰਵਾਇਜਰ, ਰਮਨਦੀਪ ਕੌਰ ਪੰਜਾਬ ਪੁਲਿਸ ਮਹਿਲਾ ਮਿੱਤਰ, ਏ.ਐਸ.ਆਈ. ਹਾਕਮ ਸਿੰਘ ਆਦਿ ਪਹੁੰਚੇ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ