ਪੰਜਾਬ : ਲੁਧਿਆਣਾ ਵਿੱਚ ਮਿਲੇ ਲਵਾਰਿਸ ਬੈਗ ਵਿੱਚੋਂ ਆਈਈਡੀ ਬਰਾਮਦ
ਚੰਡੀਗੜ੍ਹ, 25 ਸਤੰਬਰ (ਹਿੰ.ਸ.)। ਪੰਜਾਬ ਦੇ ਲੁਧਿਆਣਾ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇੱਕ ਦੁਕਾਨ ਤੋਂ ਪੁਲਿਸ ਨੇ ਲਵਾਰਿਸ ਹਾਲਤ ’ਚ ਮਿਲੇ ਬੈਗ ਵਿੱਚੋਂ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਬੁੱਧਵਾਰ ਰਾਤ ਨ
ਪੰਜਾਬ : ਲੁਧਿਆਣਾ ਵਿੱਚ ਮਿਲੇ ਲਵਾਰਿਸ ਬੈਗ ਵਿੱਚੋਂ ਆਈਈਡੀ ਬਰਾਮਦ


ਚੰਡੀਗੜ੍ਹ, 25 ਸਤੰਬਰ (ਹਿੰ.ਸ.)। ਪੰਜਾਬ ਦੇ ਲੁਧਿਆਣਾ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇੱਕ ਦੁਕਾਨ ਤੋਂ ਪੁਲਿਸ ਨੇ ਲਵਾਰਿਸ ਹਾਲਤ ’ਚ ਮਿਲੇ ਬੈਗ ਵਿੱਚੋਂ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਬੁੱਧਵਾਰ ਰਾਤ ਨੂੰ ਥੈਲਾ ਬਰਾਮਦ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਅਤੇ ਵੀਰਵਾਰ ਸ਼ਾਮ ਨੂੰ ਪੁਲਿਸ ਨੇ ਥੈਲੇ ਵਿੱਚ ਇੱਕ ਆਈਈਡੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਮੁਲਜ਼ਮਾਂ ਨੇ ਆਪਣਾ ਕਾਰੋਬਾਰ ਚਲਾਉਣ ਅਤੇ ਵਿਰੋਧੀ ਦਾ ਕੰਮ ਫੇਲ੍ਹ ਕਰਨ ਦੇ ਇਰਾਦੇ ਨਾਲ ਦੁਕਾਨ ਨੂੰ ਅੱਗ ਲਗਾਉਣ ਲਈ ਆਈਈਡੀ ਦਾ ਬੈਗ ਰੱਖਿਆ ਸੀ।

ਅਜੈ ਬੈਗ ਐਂਟਰਪ੍ਰਾਈਜ਼ਿਜ਼ ਦੁਕਾਨ ਦੇ ਕਰਮਚਾਰੀ ਸੰਨੀ ਨੇ ਦੱਸਿਆ ਕਿ ਲਗਭਗ ਚਾਰ ਦਿਨ ਪਹਿਲਾਂ ਇੱਕ ਮਾਸਕ ਪਹਿਨਿਆ ਹੋਇਆ ਆਦਮੀ ਦੁਕਾਨ ਵਿੱਚ ਆਇਆ ਸੀ। ਉਸਨੇ ਆ ਕੇ ਇੱਕ ਅਟੈਚੀ ਪਸੰਦ ਕੀਤਾ। ਉਸਨੇ ਕਿਹਾ ਕਿ ਉਸਨੇ ਬਾਜ਼ਾਰ ਤੋਂ ਕੁਝ ਖਰੀਦਣਾ ਹੈ। ਉਸਦੇ ਕੋਲ ਇੱਕ ਬਾਕਸ ਸੀ। ਉਸਨੇ ਕਿਹਾ ਸੀ ਕਿ ਇਸ ਬਾਕਸ ਵਿੱਚ ਬੱਚਿਆਂ ਦੀ ਕਾਰ ਹੈ। ਇਹ ਕਹਿਣ ਤੋਂ ਬਾਅਦ, ਉਹ ਆਦਮੀ ਦੁਕਾਨ ਤੋਂ ਚਲੇ ਗਿਆ।

ਕਰਮਚਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਦੁਕਾਨ ਵਿੱਚੋਂ ਪੈਟਰੋਲ ਦੀ ਬਦਬੂ ਆ ਰਹੀ ਸੀ। ਜਦੋਂ ਸ਼ੱਕੀ ਬੈਗ ਦੇ ਨੇੜੇ ਜਾ ਕੇ ਦੇਖਿਆ ਤਾਂ ਉਸ ਵਿੱਚ ਕੁਝ ਗੜਬੜ ਦਿਖਾਈ ਦਿੱਤੀ। ਇਸ ਤੋਂ ਬਾਅਦ, ਆਸ ਪਾਸ ਦੇ ਲੋਕਾਂ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਥੈਲ ਆਪਣੇ ਕਬਜ਼ੇ ਵਿੱਚ ਲੈ ਲਿਆ। ਥੈਲੇ ਵਿੱਚ ਪੈਟਰੋਲ ਦੀਆਂ ਥੈਲੀਆਂ ਅਤੇ ਕੁਝ ਤਾਰਾਂ ਮਿਲੀਆਂ।ਪੁਲਿਸ ਨੇ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾਇਆ। ਸੂਚਨਾ ਮਿਲਣ ਬੰਬ ਨਿਰੋਧਕ ਦਸਤੇ ਦਰੇਸੀ ਥਾਣੇ ਤੋਂ ਪਹੁੰਚਿਆ। ਟੀਮ ਨੇ ਥੈਲਾ ਖੋਲ੍ਹ ਕੇ ਜਾਂਚ ਕੀਤੀ। ਇਸ ਵਿੱਚ ਇੱਕ ਬੈਟਰੀ, ਕੁਝ ਤਾਰਾਂ ਅਤੇ ਇੱਕ ਡਾਇਲਰ ਵੀ ਸੀ। ਇਸ ਤੋਂ ਬਾਅਦ, ਸੀਸੀਟੀਵੀ ਦੀ ਮਦਦ ਨਾਲ, ਪੁਲਿਸ ਨੇ ਵੀਰਵਾਰ ਦੁਪਹਿਰ ਨੂੰ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਇਸ ’ਚ ਮੁਲਜ਼ਮ ਨੇ ਦੁਕਾਨਦਾਰ ਨਾਲ ਰੰਜਿਸ਼ ਦੀ ਗੱਲ ਕਬੂਲ ਕੀਤੀ। ਨਾਲ ਹੀ ਉਨ੍ਹਾਂ ਨੇ ਦੁਕਾਨ ਵਿੱਚ ਥੈਲਾ ਛੱਡਣ ਦੀ ਗੱਲ ਵੀ ਕਬੂਲ ਕੀਤੀ।ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮਕਾਨ ਮਾਲਕ ਦੀਆਂ ਤਿੰਨ ਦੁਕਾਨਾਂ ਹਨ। ਇੱਕ ਦੁਕਾਨ ਬੈਗ ਅਤੇ ਅਟੈਚੀ ਦੀ ਹੈ, ਜਿਸਨੂੰ ਇੱਕ ਆਦਮੀ ਚਲਾਉਂਦਾ ਹੈ। ਉਸਦਾ ਸਕਾ ਭਾਣਜਾ ਸੋਨੂੰ ਵੀ ਇਸ ਵਿੱਚ ਜੁੜਿਆ ਹੋਇਆ ਹੈ ਅਤੇ ਉਸਦੀ ਵੀ ਇੱਕ ਦੁਕਾਨ ਹੈ। ਉਸਨੇ ਆਪਣੇ ਇੱਕ ਦੋਸਤ ਆਮਿਰ ਨਾਲ ਮਿਲ ਕੇ, ਯੂਟਿਊਬ ਤੋਂ ਇਹ ਐਕਸਪਲੋਸਿਵ ਡਿਵਾਈਸ ਬਣਾਉਣਾ ਸਿੱਖਿਆ। ਉਨ੍ਹਾਂ ਨੇ ਜ਼ਿਆਦਾਤਰ ਸਮਾਨ ਫਲਿੱਪਕਾਰਟ ਅਤੇ ਬਾਜ਼ਾਰ ਤੋਂ ਖਰੀਦਿਆ।

ਇਸ ਪਿੱਛੇ ਮਕਸਦ ਦੁਕਾਨ ਨੂੰ ਅੱਗ ਲਗਾਉਣਾ ਸੀ। 20 ਸਤੰਬਰ ਨੂੰ ਸਵੇਰੇ 1 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ, ਪਰ ਕਿਸੇ ਕਾਰਨ ਕਰਕੇ ਟਾਈਮਰ ਚੱਲਿਆ ਨਹੀਂ ਅਤੇ ਅੱਗ ਨਹੀਂ ਲੱਗੀ। ਬਾਅਦ ਵਿੱਚ ਉਹ ਵਾਪਸ ਵੀ ਨਹੀਂ ਗਏ। ਰਿਸ਼ਤੇਦਾਰਾਂ ਨਾਲ ਵੀ ਮਿਲਦੇ ਰਹੇ। ਸਾਜ਼ਿਸ਼ ਇਹ ਸੀ ਕਿ ਉਸਦੀ ਦੁਕਾਨ ਨੂੰ ਅੱਗ ਲੱਗ ਜਾਵੇ ਅਤੇ ਸਾਡਾ ਬਿਜਨਸ ਚੱਲ ਪਵੇ। ਮੁਲਜ਼ਮਾਂ ਨੇ ਤਾਜਪੁਰ ਦੇ ਇੱਕ ਪੈਟਰੋਲ ਪੰਪ ਤੋਂ ਪੈਟਰੋਲ ਖਰੀਦਿਆ ਸੀ ਅਤੇ ਪੋਟਾਸ਼ ਵੀ ਇੱਕ ਪੰਸਾਰੀ ਤੋਂ ਲਿਆਂਦਾ ਸੀ। ਕੁਝ ਸਾਮਾਨ ਔਨਲਾਈਨ ਸ਼ਾਪਿੰਗ ਕੰਪਨੀ ਫਲਿੱਪਕਾਰਟ ਤੋਂ ਖਰੀਦਿਆ ਸੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande