ਲੰਡਨ, 25 ਸਤੰਬਰ (ਹਿੰ.ਸ.)। ਲਿਵਰਪੂਲ ਦੇ ਨੌਜਵਾਨ ਡਿਫੈਂਡਰ ਜਿਓਵਾਨੀ ਲਿਓਨੀ ਨੂੰ ਆਪਣੇ ਡੈਬਿਊ ਮੈਚ ਵਿੱਚ ਹੀ ਗੰਭੀਰ ਸੱਟ ਲੱਗ ਗਈ। ਕਲੱਬ ਨੂੰ ਖਦਸ਼ਾ ਹੈ ਕਿ 18 ਸਾਲਾ ਇਸ ਖਿਡਾਰੀ ਨੂੰ ਐਂਟੀਰੀਅਰ ਕਰੂਸੀਏਟ ਲਿਗਾਮੈਂਟ (ਏਸੀਐਲ) ਦੀ ਸੱਟ ਲੱਗੀ ਹੈ, ਜਿਸ ਕਾਰਨ ਉਹ ਲੰਬੇ ਸਮੇਂ ਲਈ ਖੇਡ ਤੋਂ ਬਾਹਰ ਹੋ ਸਕਦੇ ਹਨ।
ਲਿਓਨ ਨੇ ਮੰਗਲਵਾਰ ਨੂੰ ਖੇਡੇ ਗਏ ਕਾਰਾਬਾਓ ਕੱਪ ਦੇ ਤੀਜੇ ਰਾਉਂਡ ਵਿੱਚ ਸਾਊਥੈਂਪਟਨ ਦੇ ਵਿਰੁੱਧ ਸ਼ੁਰੂਆਤ ਕੀਤੀ ਸੀ। ਲਿਵਰਪੂਲ ਨੇ ਇਹ ਮੈਚ 2-1 ਨਾਲ ਜਿੱਤਿਆ, ਪਰ ਲਿਓਨੀ 81ਵੇਂ ਮਿੰਟ ਵਿੱਚ ਜ਼ਖਮੀ ਹੋ ਕੇ ਬਾਹਰ ਹੋ ਗਏ।
ਇਤਾਲਵੀ ਸੈਂਟਰ-ਬੈਕ ਲਿਓਨੀ ਨੂੰ ਅਗਸਤ ਵਿੱਚ ਲਿਵਰਪੂਲ ਨੇ ਪਰਮਾ ਤੋਂ 26 ਮਿਲੀਅਨ ਪਾਉਂਡ (ਐਡ-ਆਨ ਸਮੇਤ) ਵਿੱਚ ਸਾਈਨ ਕੀਤਾ ਸੀ। ਮੈਡੀਕਲ ਟੈਸਟਾਂ ਤੋਂ ਸੰਕੇਤ ਮਿਲਿਆ ਹੈ ਕਿ ਉਨ੍ਹਾਂ ਦੇ ਖੱਬੇ ਗੋਡੇ ਵਿੱਚ ਏਸੀਐਲ ਦੀ ਸੱਟ ਹੋ ਸਕਦੀ ਹੈ, ਜੋ ਕਿ ਉਨ੍ਹਾਂ ਦੇ ਮੌਜੂਦਾ ਸੀਜ਼ਨ ਦਾ ਲਗਭਗ ਅੰਤ ਮੰਨਿਆ ਜਾ ਰਿਹਾ ਹੈ।ਲਿਓਨੀ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਸੰਦੇਸ਼ ਸਾਂਝਾ ਕਰਦੇ ਹੋਏ ਲਿਖਿਆ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਮੇਰਾ ਸਮਰਥਨ ਕੀਤਾ। ਇਹ ਉਹ ਡੈਬਿਊ ਨਹੀਂ ਸੀ ਜਿਸਦਾ ਮੈਂ ਸੁਪਨਾ ਦੇਖਿਆ ਸੀ, ਪਰ ਮੈਂ ਜਲਦੀ ਤੋਂ ਜਲਦੀ ਇਸ ਜਾਦੂਈ ਸਟੇਡੀਅਮ ਵਿੱਚ ਵਾਪਸ ਆਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।
ਮੈਨੇਜਰ ਅਰਨੇ ਸਲਾਟ ਨੇ ਵੀ ਸੱਟ ਦੀ ਗੰਭੀਰਤਾ ਨੂੰ ਸਵੀਕਾਰ ਕਰਦੇ ਹੋਏ ਕਿਹਾ, ਉਨ੍ਹਾਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਸੱਟ ਗੰਭੀਰ ਹੈ। ਅਕਸਰ, ਖਿਡਾਰੀਆਂ ਦੀਆਂ ਭਾਵਨਾਵਾਂ ਉਨ੍ਹਾਂ ਦੀ ਸਥਿਤੀ ਦਾ ਅੰਦਾਜਾ ਦੇ ਦਿੰਦੀਆਂ ਹਨ।
ਲਿਓਨੀ ਦੇ ਬਾਹਰ ਹੋਣ ਦੇ ਨਾਲ, ਲਿਵਰਪੂਲ ਕੋਲ ਹੁਣ ਸਿਰਫ ਤਿੰਨ ਸੀਨੀਅਰ ਸੈਂਟਰਲ ਡਿਫੈਂਡਰ ਬਚੇ ਹਨ - ਵਰਜਿਲ ਵੈਨ ਡਾਇਕ, ਇਬਰਾਹਿਮਾ ਕੋਨਾਟੇ ਅਤੇ ਜੋ ਗੋਮੇਜ਼। ਉੱਥੇ ਹੀ ਯੂਈਐਫੲ ਨਿਯਮਾਂ ਕਲੱਬ ਨੂੰ ਚੈਂਪੀਅਨਜ਼ ਲੀਗ ਟੀਮ ਵਿੱਚ ਬਦਲਾਅ ਕਰਨ ਦੀ ਆਗਿਆ ਦਿੰਦੇ ਹਨ, ਅਤੇ ਇਸ ਸਥਿਤੀ ਵਿੱਚ, ਫੈਡਰਿਕੋ ਕਿਯੇਸਾ ਨੂੰ ਸ਼ਾਮਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ