ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਸਤੰਬਰ (ਹਿੰ. ਸ.)। ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਤਹਿਤ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਤਲਵਿੰਦਰ ਸਿੰਘ, ਕਪਤਾਨ ਪੁਲਿਸ (ਆਪਰੇਸ਼ਨ), ਜਤਿੰਦਰ ਸਿੰਘ ਚੌਹਾਨ ਉੱਪ-ਕਪਤਾਨ ਪੁਲਿਸ (ਜਾਂਚ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ, ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਉਨ੍ਹਾਂ ਪਾਸੋਂ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲ਼ਾ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਅਤੇ ਖੋਹ ਕੀਤੇ 05 ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ (ਜਾਂਚ) ਸੌਰਵ ਜਿੰਦਲ ਨੇ ਦੱਸਿਆ ਕਿ 20-09-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਬਲੌਂਗੀ ਮੌਜੂਦ ਸੀ ਤਾਂ ਸੀ.ਆਈ.ਏ. ਸਟਾਫ ਦੇ ਐੱਸ.ਆਈ ਪਰਵਿੰਦਰ ਸਿੰਘ ਨੂੰ ਮੁੱਖਬਰੀ ਮਿਲ਼ੀ ਕਿ ਅਜੇ ਪੁੱਤਰ ਰਾਕੇਸ਼ ਵਾਸੀ ਪਿੰਡ ਮਦਨਪੁਰ, ਮੋਹਾਲ਼ੀ ਅਤੇ ਹੇਮੰਤ ਪੁੱਤਰ ਅਸ਼ੋਕ ਚੌਹਾਨ ਵਾਸੀ ਗਲ਼ੀ ਨੰ: 22 ਬਲੌਂਗੀ, ਜੋ ਕਿ ਮੋਹਾਲ਼ੀ ਸ਼ਹਿਰ ਅਤੇ ਆਸ-ਪਾਸ ਦੇ ਏਰੀਆ ਵਿੱਚ ਲੁੱਟ-ਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਹੁਣ ਵੀ ਕਿਸੇ ਲੁੱਟ-ਖੋਹ ਅਤੇ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਮੋਟਰਸਾਈਕਲ ਨੰ: PB65-9104 ਮਾਰਕਾ ਸਪਲੈਂਡਰ ਰੰਗ ਕਾਲਾ ਅਤੇ ਨੀਲਾ ਤੇ, ਨੇੜੇ ਗੰਦਾ ਨਾਲ਼ਾ ਬਲੌਂਗੀ ਖੜੇ ਹਨ, ਜੇਕਰ ਹੁਣੇ ਹੀ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਹਨਾਂ ਪਾਸੋਂ ਸਨੈਚ ਕੀਤੇ ਮੋਬਾਇਲ ਫੋਨ ਅਤੇ ਲੁੱਟ-ਖੋਹ ਕੀਤਾ ਹੋਰ ਸਮਾਨ ਬ੍ਰਾਮਦ ਹੋ ਸਕਦਾ ਹੈ।
ਮੁਖਬਰੀ ਦੇ ਅਧਾਰ ਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 201 ਮਿਤੀ 20-09-2025 ਅ/ਧ 304, 317(2), 3(5) ਬੀ ਐਨ ਐਸ ਥਾਣਾ ਬਲੌਂਗੀ ਦਰਜ ਕੀਤਾ ਗਿਆ। ਦੋਸ਼ੀਆਂ ਨੂੰ ਨੇੜੇ ਗੰਦਾ ਨਾਲਾ, ਬਲੌਂਗੀ ਤੋਂ ਖੋਹ ਕੀਤੇ ਮੋਬਾਇਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ।
ਬ੍ਰਾਮਦਗੀ ਦਾ ਵੇਰਵਾ:-
ਮੋਟਰਸਾਈਕਲ ਨੰ: PB65-BE-9104 ਮਾਰਕਾ ਸਪਲੈਂਡਰ ਅਤੇ
05 ਟੱਚ ਮੋਬਾਇਲ ਫੋਨ
ਪੁੱਛਗਿੱਛ ਦੋਸ਼ੀ:-
ਦੋਸ਼ੀ ਅਜੇ ਪੁੱਤਰ ਰਾਕੇਸ਼ ਵਾਸੀ ਮਕਾਨ ਨੰ: 6738 ਫੇਸ-2 ਪਿੰਡ ਮਦਨਪੁਰ ਸੈਕਟਰ-55, ਮੋਹਾਲ਼ੀ, ਥਾਣਾ ਫੇਸ-1 ਮੋਹਾਲ਼ੀ, ਜਿਸਦੀ ਉਮਰ ਕ੍ਰੀਬ 24 ਸਾਲ ਹੈ, ਜੋ ਕਿ 09 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ।
ਦੋਸ਼ੀ ਹੇਮੰਤ ਪੁੱਤਰ ਅਸ਼ੋਕ ਚੌਹਾਨ ਵਾਸੀ ਮਕਾਨ ਨੰ: 73 ਗਲ਼ੀ ਨੰ: 22 ਬਲੌਂਗੀ, ਥਾਣਾ ਬਲੌਂਗੀ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 29 ਸਾਲ ਹੈ, ਜੋ 09 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀਆਂ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।
ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀਆਂ ਵੱਲੋਂ ਜ਼ਿਲ੍ਹਾ ਮੋਹਾਲ਼ੀ ਦੇ ਵੱਖ-ਵੱਖ ਏਰੀਆ ਵਿੱਚ ਕੁੱਲ 12 ਫੋਨ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 05 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਦੋਸ਼ੀਆਂ ਨੇ 07 ਖੋਹ ਕੀਤੇ ਮੋਬਾਇਲ ਫੋਨ ਕੈਸ਼ਿਫਾਈ ਕੰਪਨੀ ਦੇ ਸਟੋਰ ਫੇਸ-1 ਮੋਹਾਲ਼ੀ ਅਤੇ ਸੈਕਟਰ-35 ਚੰਡੀਗੜ ਵਿੱਚ ਵੇਚਣੇ ਮੰਨੇ ਹਨ। ਜਿਨਾਂ ਸਬੰਧੀ ਤਫਤੀਸ਼ ਚੱਲ ਰਹੀ ਹੈ।
ਦੋਸ਼ੀਆਂ ਵੱਲੋਂ ਸ਼ਿਵਾਲਿਕ ਅਪਾਰਟਮੈਂਟ ਖਰੜ ਵਿੱਚੋਂ ਇੱਕ ਸਟੂਡੈਂਟ ਲੜਕੇ ਪਾਸੋਂ ਆਪਣੇ ਮੋਟਰਸਾਈਕਲ ਸਪਲੈਂਡਰ ਤੇ ਸਵਾਰ ਹੋ ਕੇ ਇੱਕ ਮੋਬਾਇਲ ਫੋਨ ਸੈਮਸੰਗ ਖੋਹ ਕੀਤਾ ਗਿਆ ਸੀ, ਜੋ ਬ੍ਰਾਮਦ ਹੋ ਗਿਆ ਹੈ। ਜਿਸ ਸਬੰਧੀ ਮੁਕੱਦਮਾ ਨੰ: 437 ਮਿਤੀ 22-12-2024 ਅ/ਧ 304(2) ਬੀ ਐਨ ਐਸ ਥਾਣਾ ਸਿਟੀ ਖਰੜ ਦਰਜ ਰਜਿਸਟਰ ਹੈ ਤੇ ਹੱਲ ਹੋ ਚੁੱਕਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ