ਨਵਾਂਸ਼ਹਿਰ, 25 ਸਤੰਬਰ (ਹਿੰ. ਸ.)। ਜਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਦੀ ਅਗਵਾਈ ਹੇਠ ਡੀ. ਐਸ. ਈ. ਨਰਿੰਦਰ ਕੌਰ ਅਤੇ ਡੀ. ਐਸ. ਈ. ਟੀ. ਰਜਨੀ ਦੇ ਪ੍ਰਬੰਧ ਤਹਿਤ ਆਈ ਈ ਡੀ ਕੰਪੋਨੈਂਟ ਅਧੀਨ ਸੈਂਟਰ ਹੈਡ ਟੀਚਰ ਦੀ ਇਕ ਰੋਜ਼ਾ ਟਰੈਨਿੰਗ ਕਰਵਾਈ ਗਈ।
ਇਸ ਟ੍ਰੇਨਿੰਗ ਦੌਰਾਨ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਵਭਿਾਗ ਪੰਜਾਬ ਵੱਲੋਂ ਦਤਿੀਆਂ ਜਾ ਰਹੀਆਂ ਸਹੂਲਤਾਂ,ਅਪੰਗਤਾ ਦੀਆਂ ਕਿਸਮਾਂ, ਦਿਵਆਂਗ ਬੱਚਿਆਂ ਲਈ ਸਿੱਖਿਆ ਨੀਤੀ, ਦਿਵਿਆਂਗ ਬੱਚਆਿਂ ਦੇ ਕਾਨੂੰਨੀ ਅਧਕਿਾਰ ਆਰ. ਪੀ. ਡਬਲਿਊ ਡੀ 2016 ਆਦਿ ਵਿਸ਼ਆ ਦੇ ਨਾਲ ਨਾਲ ਸਪੈਸ਼ਲ ਬੱਚਿਆਂ ਦੇ ਮਾਪਆਿਂ ਦੀ ਕੌਂਸਲਿੰਗ , ਸਮਾਜਿਕ ਚੇਤਨਾ ਬਾਰੇ ਟਰੇਨਿੰਗ ਦਿੱਤੀ ਗਈ।
ਜਿਲ੍ਹਾ ਬਾਲ ਸੁਰੱਖਿਆ ਦਫਤਰ ਨਵਾਂਸ਼ਹਿਰ ਤੋਂ ਬਤੌਰ ਰਿਸੋਰਸ ਪਰਸਨ ਗੋਰਵ ਸ਼ਰਮਾ ਵੱਲੋਂ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਪੋਕਸੋ ਐਕਟ ਅਤੇ ਸਪਾਂਸਰ ਸਕੀਮਾਂ ਬਾਏ ਜਾਣਕਾਰੀ ਦਿੱਤੀ ਗਈ ਅਤੇ ਅਧਿਆਪਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਤਸਲੀਬਖਸ਼ ਜੁਆਬ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ