‘ਇੰਡੀਆ ਸਕਿੱਲਜ਼ ਕੰਪੀਟੀਸ਼ਨ 2025‘ ਸਬੰਧੀ ਰਜਿਸਟ੍ਰੇ੍ਸ਼ਨ ਕੈਂਪ 26 ਨੂੰ : ਰਮਨਦੀਪ ਕੌਰ
ਹੁਸ਼ਿਆਰਪੁਰ, 25 ਸਤੰਬਰ (ਹਿੰ. ਸ.)। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਹੁਨਰ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਵੱਲੋਂ ‘ਇੰਡੀਆ ਸਕਿੱਲਜ਼ ਕੰਪੀਟੀਸ਼ਨ 2025’ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚੋਂ ਸਿਲੈਕਟ ਹੋਏ ਪ੍ਰਾਰਥੀ ‘ਵਰਲਡ ਸਕਿੱਲਜ਼ ਕੰਪੀਟੀਸ਼ਨ 20
‘ਇੰਡੀਆ ਸਕਿੱਲਜ਼ ਕੰਪੀਟੀਸ਼ਨ 2025‘ ਸਬੰਧੀ ਰਜਿਸਟ੍ਰੇ੍ਸ਼ਨ ਕੈਂਪ 26 ਨੂੰ : ਰਮਨਦੀਪ ਕੌਰ


ਹੁਸ਼ਿਆਰਪੁਰ, 25 ਸਤੰਬਰ (ਹਿੰ. ਸ.)। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਹੁਨਰ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਵੱਲੋਂ ‘ਇੰਡੀਆ ਸਕਿੱਲਜ਼ ਕੰਪੀਟੀਸ਼ਨ 2025’ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚੋਂ ਸਿਲੈਕਟ ਹੋਏ ਪ੍ਰਾਰਥੀ ‘ਵਰਲਡ ਸਕਿੱਲਜ਼ ਕੰਪੀਟੀਸ਼ਨ 2026’ ਵਿਚ ਭਾਰਤ ਵੱਲੋਂ ਆਪਣਾ ਹੁਨਰ ਪ੍ਰਦਰਸ਼ਿਤ ਕਰਨਗੇ। ਇਸ ਮੁਕਾਬਲੇ ਵਿਚ ਪ੍ਰਾਰਥੀ 63 ਹੁਨਰਾਂ ਵਿਚੋਂ ਆਪਣਾ ਹੁਨਰ ਪ੍ਰਦਰਸ਼ਿਤ ਕਰ ਸਕਦੇ ਹਨ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਉਮਰ ਸੀਮਾਂ 16 ਤੋਂ 25 ਸਾਲ ਹੈ। ਚਾਹਵਾਨ ਪ੍ਰਾਰਥੀ ‘ਸਕਿੱਲ ਇੰਡੀਆਂ ਡਿਜੀਟਲ ਹੱਬ’ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।

ਇਸ ਦੇ ਸਬੰਧ ਵਿਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 26 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਆਪਣੇ ਦਫ਼ਤਰ ਵਿਖੇ ਕੀਤਾ ਜਾ ਰਿਹਾ ਹੈ। ਚਾਹਵਾਨ ਪ੍ਰਾਰਥੀ ਉਕਤ ਮਿਤੀ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਰਕਾਰੀ ਆਈ.ਟੀ.ਆਈ. ਕੰਪਲੈਕਸ, ਐਮ.ਐਸ.ਡੀ.ਸੀ. ਬਿਲਡਿੰਗ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਵਿਜ਼ਟ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਇਸ ਪ੍ਰੋਗਰਾਮ ਵਿਚ ਭਾਗ ਲੈ ਸਕਦੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande