ਈ.ਐਸ.ਆਈ. ਹਸਪਤਾਲ ਨੇ ਰਾਇਤ ਬਾਹਰਾ ਕਾਲਜ ਚ ਲਾਇਆ ਮੈਡੀਕਲ ਕੈਂਪ
ਮੋਹਾਲੀ, 26 ਸਤੰਬਰ (ਹਿੰ. ਸ.)। ਕੇਂਦਰ ਸਰਕਾਰ ਦੀ ਮੁਹਿੰਮ ਸਿਹਤਮੰਦ ਨਾਰੀ ਮਜ਼ਬੂਤ ਪਰਿਵਾਰ ਤਹਿਤ ਸਥਾਨਕ ਈ. ਐਸ.ਆਈ ਹਸਪਤਾਲ ਵੱਲੋਂ ਰਾਇਤ ਬਾਹਰਾ ਕਾਲਜ ਵਿਚ ਮੈਡੀਕਲ ਕੈਂਪ ਲਗਾਇਆ ਗਿਆ l ਹਸਪਤਾਲ ਦੇ ਐਸ.ਐਮ.ਓ. ਡਾ . ਹਰਕੀਰਤ ਕੌਰ ਨੇ ਦਸਿਆ ਕੈਂਪ ਵਿਚ ਹਸਪਤਾਲ ਦੇ ਵੱਖ-ਵੱਖ ਡਾਕਟਰਾਂ ਜਿਵੇਂ ਅੱਖਾਂ, ਕੰਨਾਂ
.


ਮੋਹਾਲੀ, 26 ਸਤੰਬਰ (ਹਿੰ. ਸ.)। ਕੇਂਦਰ ਸਰਕਾਰ ਦੀ ਮੁਹਿੰਮ ਸਿਹਤਮੰਦ ਨਾਰੀ ਮਜ਼ਬੂਤ ਪਰਿਵਾਰ ਤਹਿਤ ਸਥਾਨਕ ਈ. ਐਸ.ਆਈ ਹਸਪਤਾਲ ਵੱਲੋਂ ਰਾਇਤ ਬਾਹਰਾ ਕਾਲਜ ਵਿਚ ਮੈਡੀਕਲ ਕੈਂਪ ਲਗਾਇਆ ਗਿਆ l

ਹਸਪਤਾਲ ਦੇ ਐਸ.ਐਮ.ਓ. ਡਾ . ਹਰਕੀਰਤ ਕੌਰ ਨੇ ਦਸਿਆ ਕੈਂਪ ਵਿਚ ਹਸਪਤਾਲ ਦੇ ਵੱਖ-ਵੱਖ ਡਾਕਟਰਾਂ ਜਿਵੇਂ ਅੱਖਾਂ, ਕੰਨਾਂ, ਦੰਦਾਂ, ਸਰਜਰੀ ਅਤੇ ਗਾਇਨੀ ਰੋਗਾਂ ਦੇ ਮਾਹਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ l ਕੈਂਪ ਵਿਚ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ ਅਤੇ ਸ਼ੂਗਰ ਤੇ ਐਚ. ਬੀ ਦੇ ਟੈਸਟ ਵੀ ਕੀਤੇ ਗਏ l ਉਨ੍ਹਾਂ ਦਸਿਆ ਕਿ ਹੈਲਥ ਸ਼ੋਅਰ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਇਹ ਕੈਂਪ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ l ਉਨ੍ਹਾਂ ਸਾਰੇ ਸਹਿਯੋਗੀਆਂ ਅਤੇ ਡਾਕਟਰਾਂ ਦਾ ਧਨਵਾਦ ਕੀਤਾ ਜਿਨ੍ਹਾਂ ਮਰੀਜ਼ਾਂ ਦੀ ਤੰਦਰੁਸਤੀ ਲਈ ਨਿਸ਼ਕਾਮ ਸੇਵਾ ਕੀਤੀ l

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande